ਸੰਗਰੂਰ, 3 ਸਤੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਨੇ ਇਸ ਵਾਰ ਸਕੂਲ ਖੇਡਾਂ ਦੇ ਅੰਡਰ 14 ਵਰਗ ਵਿੱਚ ਖੋ ਖੋ (ਲੜਕੇ, ਲੜਕੀਆਂ) ਦੀਆਂ ਦੋਵੇਂ ਟੀਮਾਂ ਨੇ ਜ਼ੋਨ ਲੌਂਗੋਵਾਲ ਦੀਆਂ ਸਾਰੀਆਂ ਟੀਮਾਂ ਨੂੰ ਪਛਾੜਦਿਆਂ ਸੁਨਹਿਰੀ ਤਗਮਿਆਂ ਤੇ ਕਬਜ਼ਾ ਕੀਤਾ ਹੈ।ਇਹਨਾਂ ਦੋਵੇਂ ਟੀਮਾਂ ਨੇ ਹੀ ਖੇਡਾਂ ਵਤਨ ਪੰਜਾਬ ਦੀਆਂ ਦੇ ਅੰਡਰ 14 ਵਰਗ ਖੋ ਖੋ ਵਿੱਚ ਬਲਾਕ ਸੰਗਰੂਰ ‘ਚ ਜਿੱਤ ਦਾ ਝੰਡਾ ਲਹਿਰਾਇਆ ਹੈ।ਸਕੂਲ ਪਹੁੰਚਣ ‘ਤੇ ਦੋਵਾਂ ਟੀਮਾਂ ਅਤੇ ਟੀਮ ਇੰਚਾਰਜ਼ ਸੁਖਪਾਲ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ।ਸਰਪੰਚ ਕੁਲਦੀਪ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਜਿੱਤ ਦੀ ਵਧਾਈ ਦਿੱਤੀ।ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਬਲਜੀਤ ਬੱਲੀ ਨੇ ਵਿਦਿਆਰਥੀਆਂ ਅਤੇ ਸਟਾਫ਼ ਦੀ ਮਿਹਨਤ ਨੂੰ ਸਫਲਤਾ ਦਾ ਕਾਰਨ ਦੱਸਿਆ।ਅਧਿਆਪਕ ਪਰਦੀਪ ਸਿੰਘ ਅਤੇ ਰੇਨੂੰ ਸਿੰਗਲਾ ਨੇ ਦੱਸਿਆ ਕਿ ਹੁਣ ਇਹ ਟੀਮਾਂ ਜਿਲ੍ਹਾ ਪੱਧਰੀ ਖੇਡਾਂ ‘ਚ ਭਾਗ ਲੈਣਗੀਆਂ।ਇਸ ਮੌਕੇ ਮੈਡਮ ਸਤਪਾਲ, ਕਰਮਜੀਤ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …