Monday, January 13, 2025

ਹੌਸਲੇ

ਮਿਹਨਤਾਂ ਬਾਜ਼ ਨਾ ਕੰਮ ਸਿਰੇ ਚੜ੍ਹਦੇ
ਯਾਰਾਂ ਬਾਝੋਂ ਨਾ ਹੌਸਲੇ ਬੁਲੰਦ ਹੁੰਦੇ।

ਕਿਰਤ ਬਾਝੋਂ ਨਾ ਕਮਾਈ ਨੇਕ ਬਣਦੀ
ਮਾਂ ਬਾਝੋਂ ਨਾ ਦੁੱਖੜੇ ਰੋਏ ਜਾਂਦੇ।

ਅਸੂਲਾਂ ਬਾਝੋਂ ਨਾ ਹੁੰਦਾ ਮਨਾਰ ਉਚਾ
ਪਿਓ ਬਾਝੋਂ ਨਾ ਸਿਦਕ ਖਲੋਏ ਜਾਂਦੇ।

ਦਲੇਰੀ ਬਾਝੋਂ ਨਾ ਜਾਂਦੀ ਜੰਗ ਜਿੱਤੀ
ਭਰਾਵਾਂ ਬਾਝੋਂ ਨਾ ਵਾਅਦੇ ਪੁਗਾਏ ਜਾਂਦੇ।

ਦਸਵੰਧ ਬਾਝੋਂ ਨਾ ਕਮਾਈ ਹੋਵੇ ਸੁੱਚੀ
ਭੈਣਾਂ ਬਾਝੋਂ ਨਾ ਅਰਦਾਸ ਦੀ ਸੁਣਾਈ ਹੋਵੇ।

ਪਤਨੀ ਬਾਝੋਂ ਨਾ ਕੋਈ ਰਿਸ਼ਤਾ ਨਿੱਘਾ
ਜੋ ਸਾਥ ਉਮਰਾਂ ਤੱਕ ਨਿਭਾਈ ਜਾਵੇ।

ਹਰਪ੍ਰੀਤ ਨੇ ਲਿਖਿਆ ਜੋ ਸੱਚ ਲਿਖਿਆ
ਰਿਸ਼ਤਾ ਹਰ ਬੰਦੇ ਨੂੰ ਸਹਾਈ ਹੋਵੇ। 2309202201

ਹਰਪ੍ਰੀਤ ਸਿੰਘ ਮੁੰਡੇ
ਮੋ- 9803170300

Check Also

ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ

ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …