ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ੍ਰ. ਠਾਕੁਰ ਸਿੰਘ ਆਰਟ ਗੈਲਰੀ ਵਿਖੇ ਐਜੂ ਕਲਿਕ ਵਲੋਂ 21 ਤੋਂ 23 ਜਨਵਰੀ ਤੱਕ ਲਗਾਈ ਫੋਟੋਗ੍ਰਾਫੀ ਪ੍ਰਦਰਸ਼ਨੀ-ਕਮ-ਸੇਲ ਨੇ ਕਲਾ ਨੂੰ ਪਸੰਦ ਕਰਨ ਵਾਲਿਆਂ ਤੋਂ ਖ਼ੂਬ ਪ੍ਰਸੰਸਾ ਹਾਸਲ ਕੀਤੀ। ਮੇਅਰ ਸ਼੍ਰੀ ਬਖ਼ਸ਼ੀ ਰਾਮ ਅਰੋੜਾ ਨੇ ਪ੍ਰਦਰਸ਼ਨੀ ਵੇਖੀ ਅਤੇ ਉਹ ਫੋਟੋ ਖਿਚੱਣ ਦੀ ਕਲਾ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਕੰਮ ਨੂੰ ਜਾਰੀ ਰਖੱਣ ਲਈ ਕਿਹਾ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਰਾਹੀਂ ਅੱਜ ਦੇ ਭੱਖਦੇ ਮਾਮਲਿਆਂ ਤੇ ਰੋਸ਼ਨੀ ਪਾਉਣ ਦੀ ਖ਼ੂਬ ਤਾਰੀਫ਼ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੇ ਕਲਾ ਵਲ ਵੱਧਦੇ ਰੁਝੇਵੇਂ ਨੂੰ ਵੇਖ ਕੇ ਖ਼ੁਸ਼ ਹਨ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਵੀ ਸਕੂਲ ਦੇ ਰਚਨਾਤਮਕ ਕੰਮ ਦੀ ਪ੍ਰਸ਼ੰਸਾ ਕੀਤੀ। ਇਹ ਤਸਵੀਰਾਂ ਸਮਾਜਿਕ ਮੁੱਦਿਆਂ ਨੁੰ ਆਪਣੀ ਅੰਤਰ ਦ੍ਰਿਸ਼ਟੀ ਰਾਹੀਂ ਸਾਹਮਣੇ ਪੇਸ਼ ਕਰਦੀਆਂ ਹਨ ਅਤੇ ਇਹ ਇਮਾਨਦਾਰੀ ਤੇ ਆਤਮਾ ਨੂੰ ਝੰਜੋੜਣ ਦਾ ਸੰਦੇਸ਼ ਦਿੰਦੀਆਂ ਹਨ।ਸਕੂਲ ਦੇ ਪ੍ਰਬੰਧਕ ਡਾ: ਕੇ.ਐਨ. ਕੌਲ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਬੱਚਿਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ‘ਤੇ ਵਧਾਈ ਦਿੱਤੀ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …