Friday, September 20, 2024

ਗੋਬਿੰਦ ਦੇ ਲਾਲ

ਬਲਿਦਾਨ ਤੁਸੀਂ ਨਾ ਕਦੇ ਭੁਲਾਓ
ਚੇਤਾ ਉਹਨਾਂ ਦਾ ਲੈ ਆਓ।

ਜਿਹੜੇ ਨੀਹਾਂ ਵਿਚ ਚਿਣੇ ਸੀ,
ਨਾ ਹੌਂਸਲੇ ਗਏ ਮਿਣੇ ਸੀ।

ਸ਼ੇਰਾਂ ਵਾਂਗੂੰ ਜਿਹੜੇ ਗੱਜੇ,
ਦੁਸ਼ਮਣ ਡਰਦਾ ਅੱਗੇ ਭੱਜੇ .

ਸਿੱਖ ਧਰਮ ਦੇ ਜੋ ਨਗੀਨੇ,
ਦੁਸ਼ਮਣ ਤਾਈਂ ਆਉਣ ਪਸੀਨੇ।

ਗੱਲ ਸਿਆਣੀ ਕਰਦੇ ਸੀ ਜੋ,
ਨਾਹੀਂ ਪਾਣੀ ਭਰਦੇ ਸੀ ਜੋ।

ਚਿਹਰੇ ਉਤੇ ਨੂਰ ਇਲਾਹੀ,
ਜ਼ਾਲਮ ਨੂੰ ਸੀ ਗੱਲ ਸਮਝਾਈ .

ਬਾਲ ਬੜੇ ਸਨ ਉਹ ਗਿਆਨੀ,
ਮਾਤ ਗਈ ਸੀ ਖਾ ਜਵਾਨੀ।

ਤਨ ਤੋਂ ਭਾਵੇਂ ਬਾਲ ਜਿਹੇ ਸਨ,
ਬਲਦੀ ਪਰ ਮਸ਼ਾਲ ਜਿਹੇ ਸਨ।

ਜ਼ਾਲਮ ਨੂੰ ਨਾ ਉਤਰ ਆਇਆ,
ਨਾਲ਼ ਦਲੀਲਾਂ ਚੁੱਪ ਕਰਾਇਆ।

ਉਮਰੋਂ ਨਿੱਕੇ ਤਿੱਖੇ ਸਨ ਉਹ,
ਦਸਮੇਸ਼ ਪਿਤਾ ਤੋਂ ਸਿੱਖੇ ਸਨ ਉਹ।

ਵੱਡੇ ਵੱਡੇ ਸਨ ਘਬਰਾਏ,
ਉਹ ਗੋਬਿੰਦ ਦੇ ਲਾਲ ਕਹਾਏ।

ਉਹਨਾਂ ਵਰਗੇ ਬਣੀਏ ਸਾਰੇ,
ਬਣੀਏ ਸਭ ਦੀ ਅੱਖ ਦੇ ਤਾਰੇ।

ਉਨ੍ਹਾਂ ਨੂੰ ਨਿੱਤ ਸੀਸ ਝੁਕਾਈਏ
ਦੱਸੇ ਰਾਹ ‘ਤੇ ਚਲਦੇ ਜਾਈਏ।2512202202

ਹਰਦੀਪ ਬਿਰਦੀ
ਮੋ – 9041600900

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …