ਪੋਹ ਮਹੀਨਾ ਉਹ ਮਹੀਨਾ ਹੈ ਜਿਸ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 6 ਪੋਹ ਤੋਂ 12 ਪੋਹ ਤੱਕ ਆਪਣਾ ਸਾਰਾ ਪਰਿਵਾਰ ਦੇਸ਼ ਕੌਮ ਤੋਂ ਨਿਛਾਵਰ ਕਰ ਦਿੱਤਾ ਸੀ।6 ਪੋਹ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਕਿਲਾ ਛੱਡਣ ਤੋਂ ਬਾਅਦ ਜਦ ਮੁਗਲ ਫੋਜਾਂ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ।ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਫੋਜਾਂ ਅਤੇ ਪਰਿਵਾਰ ਸਮੇਤ ਸਰਸਾ ਨਦੀ ਦੇ ਕਿਨਾਰੇ ਪਹੁੰਚ ਗਏ।ਉਸ ਸਮੇਂ ਪਹਾੜਾਂ ਵਿੱਚ ਮੀਂਹ ਪੈਣ ਕਰਕੇ ਸਰਸਾ ਨਦੀ ਵਿੱਚ ਪਾਣੀ ਬਹੁਤ ਚੜਿਆ ਹੋਇਆ ਸੀ ਤੇ ਫਿਰ 7 ਪੋਹ ਦੀ ਸਵੇਰ ਅੰਮ੍ਰਿਤ ਵੇਲਾ ਹੋ ਗਿਆ ਗੁਰੂ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ।ਕੀਰਤਨ ਕਰਨ ਉਪਰੰਤ ਸਰਸਾ ਨਦੀ ਦੇ ਕਿਨਾਰੇ ਮੁਗਲ ਫੌਜਾਂ ਨਾਲ ਜੰਗ ਹੋਈ।ਫਿਰ ਇਸ ਜੰਗ ‘ਚ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ।ਜਿਸ ਥਾਂ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਉਸ ਥਾਂ ‘ਤੇ ਗੁਰਦੁਆਰਾ ਸੀ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਹੈ।ਗੁਰੂ ਗੋਬਿੰਦ ਸਿੰਘ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨਾਲ ਸਰਸਾ ਨਦੀ ਪਾਰ ਕਰ ਕੇ ਰੋਪੜ ਵੱਲ ਚਲੇ ਗਏ।ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਦੋਵੇਂ ਦਾਸੀਆਂ ਭਾਗੋ ਅਤੇ ਬੀਬੋ, ਭਾਈ ਮਨੀ ਸਿੰਘ ਅਤੇ ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਜੋ ਦੋਨੋ ਦਿੱਲੀ ਦੇ ਰਹਿਣ ਵਾਲੇ ਸਨ। ਸਰਸਾ ਪਾਰ ਕਰ ਰੋਪੜ ਜਾ ਰਹੇ।ਰੋਪੜ ਵਿਖੇ ਭਾਈ ਜਵਾਹਰ ਸਿੰਘ ਅਰੋੜਾ ਦੇ ਰਿਸ਼ਤੇਦਾਰ ਸਨ ਜੋ ਖਾਸ ਇਤਬਾਰੀ ਸ਼ਰਧਾਲੂ ਸਿੰਘ ਸਨ।ਦੋਵੇਂ ਮਾਤਾਵਾ, ਦਾਸੀਆਂ ਅਤੇ ਸਿੰਘਾਂ ਸਮੇਤ ਉਨਾਂ ਦੇ ਘਰ ਪਹੁੰਚੇ ਜਿਸ ਘਰ ਵਿਚ ਉਹ ਰਹੇ, ਉਸ ਥਾਂ ‘ਤੇ ਗੁਰਦੁਆਰਾ ਗੁਰੂ ਕੇ ਮਹਿਲ ਬਣਿਆ ਹੋਇਆ ਹੈ।ਜਿਸ ਦੀ ਖੋਜ਼ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਪਿੰਡ ਖਜਰੂਲਾ ਤਹਿਸੀਲ ਫਗਵਾੜਾ ਜ਼ਿਲਾ ਕਪੂਰਥਲਾ ਨੇ ਲੰਮੇ ਸਮੇ ਦੀ ਮਿਹਨਤ ਸਦਕਾ ਕੀਤੀ।ਦਾਦੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਿਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਪਾਰ ਨਾ ਕਰ ਸਕੇ।ਉਸ ਸਮੇਂ ਉਹਨਾਂ ਦੇ ਨਾਲ ਇੱਕ ਸੇਵਾਦਾਰ ਤੇ ਦਾਸੀ ਸੀ ਉਹ ਵੀ ਵਿੱਛੜ ਕੇ ਕਿਧਰੇ ਹੋਰ ਪਾਸੇ ਚੱਲੇ ਗਏ।ਦਾਦੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਇਕੱਲੇ ਰਹਿ ਗਏ।ਉਹ ਸਰਸਾ ਨਦੀ ਦੇ ਕਿਨਾਰੇ ਔਝੜ ਰਾਹਾਂ ਵੱਲ ਹੋ ਤੁਰੇ।ਅੱਗੇ ਜਾਂਦੇ ਜਾਂਦੇ ਰਾਤ ਪੈ ਗਈ।ਰਾਤ ਦੇ ਹਨੇਰੇ ਵਿੱਚ ਉਹਨਾਂ ਸਤਲੁਜ ਦਿਰਆ ਦੇ ਕਿਨਾਰੇ ਇੱਕ ਝੌਂਪੜੀ ਵਿਚ ਚਾਨਣ ਦਿਸਿਆ ਉਹ ਝੌਂਪੜੀ ਸਰਸਾ ਨਦੀ ਅਤੇ ਸਤਲੁਜ ਦਰਿਆ ਦੇ ਸਾਂਝੇ ਪੱਤਣ ਤੇ ਬੇੜੀ ਚਲਾਉਣ ਵਾਲੇ ਮਲਾਹ ਬਾਬਾ ਕੁੰਮਾ ਮਾਸ਼ਕੀ ਜੀ ਦੀ ਸੀ, ਜੋ ਲੋਕਾਂ ਨੂੰ ਦਰਿਆ ਪਾਰ ਕਰਵਾਉਂਦਾ ਸੀ।ਜੋ ਲੋਕ ਦੇ ਦਿੰਦੇ ਉਸ ਨਾਲ ਗੁਜ਼ਾਰਾ ਕਰਦਾ ਸੀ।ਜਿਸ ਪੱਤਣ ‘ਤੇ ਬਾਬਾ ਕੰੁਮਾ ਮਾਸ਼ਕੀ ਜੀ ਬੇੜੀ ਚਲਾਉਂਦੇ ਸਨ, ਉਹ ਪੱਤਣ ਪਿੰਡ ਚੱਕ ਢੇਰਾਂ ਜ਼ਿਲਾ ਰੋਪੜ ਦਾ ਹੈ।ਜਿਸ ਪੱਤਣ ‘ਤੇ ਦਾਦੀ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਿਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ 7 ਪੋਹ ਦੀ ਠੰਡੀ ਰਾਤ ਬੇੜੀ ਦੇ ਮਲਾਹ ਬਾਬਾ ਕੁੰਮਾ ਮਾਸ਼ਕੀ ਜੀ ਦੀ ਝੌਂਪੜੀ ਵਿੱਚ ਬਤੀਤ ਕੀਤੀ।ਇਸ ਮੌਕੇ ਬਾਬਾ ਕੰੁਮਾ ਮਾਸ਼ਕੀ ਜੀ ਦਾਦੀ ਮਾਤਾ ਤੇ ਛੋਟੇ ਸਾਹਿਬਜ਼ਾਦਿਆਂ ਝੌਂਪੜੀ ਵਿੱਚ ਬੈਠਾ ਕੇ ਆਪ ਮਾਈ ਲੱਛਮੀ ਨਾਮ ਦੀ ਬਾਹਮਣੀ ਦੇ ਘਰ ਪਸ਼ਾਦਾ ਲੈਣ ਚਲਿਆ ਗਿਆ।ਮਾਈ ਲਛਮੀ ਘਰ ‘ਚ ਇਕੱਲੀ ਰਹਿੰਦੀ ਰਾਹ ਮੁਸਾਫ਼ਿਰ ਭੋਜਨ ਛਕਾ ਕੇ ਪਰਮਾਤਮਾ ਦਾ ਨਾਮ ਜਪਦੀ ਸੀ।ਜਿਸ ਥਾਂ ਦਾਦੀ ਮਾਤਾ ਗੁਜਰੀ ਜੀ ਅਤੇ ਛੋਟੇਸਾਹਿਬਜ਼ਾਦਿਆਂ ਨੇ ਝੌਂਪੜੀ ਵਿੱਚ ਰਾਤ ਬਤੀਤ ਕੀਤੀ ਉਸ ਥਾਂ ‘ਤੇ ਬਾਬਾ ਕੁੰਮਾ ਮਾਸ਼ਕੀ ਜੀ ਦੀ ਯਾਦਗਾਰ ਵਿੱਚ ਪਿੰਡ ਚੱਕ ਢੇਰਾ ਜ਼ਿਲ੍ਹਾ ਰੋਪੜ ‘ਚ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਬਣਿਆ ਹੋਇਆ ਹੈ।ਇਸ ਅਸਥਾਨ ਦੀ ਖੋਜ਼ ਵੀ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਪਿੰਡ ਖਜੂਰਲਾ ਤਹਿਸੀਲ ਫਗਵਾੜਾ ਜ਼ਿਲਾ ਕਪੂਰਥਲਾ ਨੇ ਲੰਮੇ ਸਮੇਂ ਦੀ ਮਿਹਨਤ ਸਦਕਾ ਕੀਤੀ ਹੈ।
ਇਹ ਜਾਣਕਾਰੀ ਮੈ ਇਹਨਾਂ ਅਸਥਾਨਾਂ ਦੇ ਦਰਸ਼ਨ ਕਰਨ ਅਤੇ ਪੁਸਤਕ ‘ਪੋਹ ਦੀਆਂ ਰਾਤਾਂ’ ਵਿੱਚ ਮਿਲੀ ਹੈ। ਇਸ ਪੁਸਤਕ ਵਿਚ ਲਿਖਿਆ ਹੈਭਾਈ ਸੁਿਰੰਦਰ ਸਿੰਘ ਖਾਲਸਾ ਪਿੰਡ ਖਜਰੂਲਾ ਵਾਲਿਆਂ ਨੇ ਇਸ ਪੁਸਤਕ ‘ਚ ਪੋਹ ਦੀਆਂ 6 ਰਾਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ।ਪਹਿਲੀ ਰਾਤ (7 ਪੋਹ) ਸਰਸਾ ਨਦੀ ਅਤੇ ਸਤਲੁਜ ਦਰਿਆ ਦੇ ਸਾਂਝੇ ਕਿਨਾਰੇ ਬਾਬਾ ਕੰਮੁਾ ਮਾਸ਼ਕੀ ਜੀ ਦੀ ਝਪੜੀ ਵਿਚ ਪਿੰਡ ਚੱਕ ਢੱਰਾ ਜ਼ਿਲਾ ਰੋਪੜ ਦੇ ਪੱਤਣ ਵਿਖੇ ਬਤੀਤ ਕੀਤੀ।ਦੂਜੀ ਰਾਤ (8ਪਹੋ) ਪਿੰਡ ਕਾਈਨੌਰ ਦੇ ਤਲਾਅ ‘ਤੇ ਬਤੀਤ ਕੀਤੀ, ਇਹ ਪਿੰਡ ਰੋਪੜ ਤੋਂ 16 ਕਿ: ਮੀ: ਮੋਿਰੰਡਾ ਰੋਡ ‘ਤੇ ਸਥਤਿ ਹੈ।ਤੀਜੀ ਰਾਤ (9 ਪੋਹ) ਗੰਗੂ ਪਾਪੀ ਦੇ ਘਰ ਪਿੰਡ ਸਹੇੜੀ ਬਤੀਤ ਕੀਤੀ।ਇਹ ਪਿੰਡ ਮੋਰਿੰਡਾ ਤੋਂ 3 ਕਿ:ਮੀ: ਤੇ ਰੋਪੜ ਰੋਡ ‘ਤੇ ਸਥਿਤ ਹੈ।4 ਰਾਤ (10 ਪੋਹ) ਮੋਰਿੰਡੇ ਦੀ ਕੋਤਵਾਲੀ ‘ਚ ਬਤੀਤ ਕੀਤੀ।5ਵੀਂ ਤੇ 6ਵੀਂ ਰਾਤ (11,12 ਪੋਹ) 6ਵੀਂ ਰਾਤ (12 ਪੋਹ) ਆਖਰੀ ਰਾਤ ਸੀ ਜੋ ਸਰਿਹੰਦ ਦੇ ਠੰਡੇ ਬੁਰਜ਼ ਵਿੱਚ ਬਤੀਤ ਕੀਤੀ। 2512202201
ਨੰਬਰਦਾਰ ਨਰਿਪੰਦਰ ਸਿੰਘ
ਪਿੰਡ ਰੌਣੀ, ਤਹਿਸੀਲ ਪਾਇਲ
ਜ਼ਿਲਾ ਲੁਧਿਆਣਾ। ਮੌ: 94635-30535