Thursday, January 2, 2025

ਮੇਰਾ ਪੰਜਾਬ

File Photo- -Punjab Culture

ਇਹ ਧਰਤੀ ਪੰਜ ਦਰਿਆਵਾਂ ਦੀ
ਗਿੱਧੇ-ਭੰਗੜੇ ਤੇ ਚਾਵਾਂ ਦੀ
ਇਹ ਖਿੜਿਆ ਫੁੱਲ ਗੁਲਾਬ ਬੇਲੀਓ;
ਇਹ ਮੇਰਾ ਪੰਜਾਬ ਬੇਲੀਓ।

ਇਹਦੀ ਮਿੱਟੀ ਦੀ ਮਹਿਕ ਨਿਆਰੀ ਏ
ਇਹਦੀ ਹਰਿਆਲੀ ਬੜੀ ਪਿਆਰੀ ਏ
ਏਹਦੇ ਕਣ-ਕਣ ‘ਚ ਰਬਾਬ ਬੇਲੀਓ;
ਇਹ ਮੇਰਾ ਪੰਜਾਬ ਬੇਲੀਓ।

 

ਇਹਦੇ ਗੱਭਰੁ ਮਸਤ-ਰੰਗੀਲੇ ਨੇ
ਮੁਟਿਆਰਾਂ ਦੇ ਨੈਣ-ਨਸ਼ੀਲੇ ਨੇ
ਜਿਨ੍ਹਾਂ ਦਾ ਡੁੱਲ-ਡੁੱਲ ਪਵੇ ਸਬਾਬ ਬੇਲੀਓ;
ਇਹ ਮੇਰਾ ਪੰਜਾਬ ਬੇਲੀਓ।

ਇਹਦੀ ਬੋਲੀ ਸ਼ਹਿਦ ਤੋਂ ਮਿੱਠੀ ਏ
ਮੇਲਿਆਂ ਦੀ ਰੌਣਕ ਅਨੂਠੀ ਏ
ਇਹ ਮਮਤਾ ਦਾ ‘ਚਨਾਬ’ ਬੇਲੀਓ;
ਇਹ ਮੇਰਾ ਪੰਜਾਬ ਬੇਲੀਓ।

ਏਥੇ ਪੂਜਾ ਗੁਰੁਆਂ-ਪੀਰਾਂ ਦੀ
‘ਭੋਮਾ’ ਭਗਤ-ਸਰਾਭੇ ਵੀਰਾਂ ਦੀ
ਇਹ ਦੁਨੀਆ ਦਾਂ ‘ਨਵਾਬ’ ਬੇਲੀਓ
ਇਹ ਮੇਰਾ ਪੰਜਾਬ ਬੇਲੀਓ।3112202202

ਗੁਰਮੀਤ ਸਿੰਘ ਭੋਮਾ
ਲੈਕਚਰਾਰ (ਰਾਜਨੀਤੀ ਸ਼ਾਸਤਰ)
(ਮਾਲਤੀ ਗਿਆਨ ਪੀਠ ਅਤੇ ਰਾਜ ਪੁਰਸਕਾਰ 2018 ਜੇਤੂ)
ਮੋ – 97815-35440

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …