Sunday, August 10, 2025
Breaking News

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ

ਸੂਬੇ ਸਾਹਮਣੇ ਨਾ ਡੋਲੇ, ਉਹ ਲਾਲ ਗੋਬਿੰਦ ਦੇ,
ਬੱਦਲਾਂ ਵਾਗੂੰ ਗਰਜ਼ ਕੇ ਬੋਲੇ, ਲਾਲ ਗੋਬਿੰਦ ਦੇ,
ਸਰਹਿੰਦ ਦਾ ਠੰਢਾ ਬੁਰਜ਼ ਵੀ, ਅੱਤ ਗਰਮੀ ਜਾਪੇ,
ਨਿੱਕੀਆਂ ਜ਼ਿੰਦਾਂ ਕਰ ਗਈਆਂ ਨੇ ਵੱਡੇ ਸਾਕੇ।

ਸਿੱਖੀ ਸਿਦਕ ਦੇ ਪੂਰੇ, ਉਹਨਾਂ ਈਨ ਨਾ ਮੰਨੀ,
ਸੂਬੇ ਨੂੰ ਚਿੱਤ ਕਰ ਦਿੱਤਾ ਜਦ ਅੜੀ ਸੀ ਭੰਨੀ,
ਮੂੰਹ ਤੋੜਵਾਂ ਦੇਣ ਜਵਾਬ, ਸੁੱਚਾ ਨੰਦ ਜੋ ਵੀ ਆਖੇ,
ਨਿੱਕੀਆਂ ਜ਼ਿੰਦਾਂ ਕਰ ਗਈਆਂ ਨੇ ਵੱਡੇ ਸਾਕੇ।

ਤੁਸੀਂ ਨੀਹਾਂ ਦੇ ਵਿੱਚ ਚਿਣ ਦੇਵੋ, ਅਸੀਂ ਸਿਦਕ ਨਿਵਾਉਣਾ,
ਬਾਪੂ ਦੀ ਚਿੱਟੀ ਪੱਗ ‘ਤੇ ਅਸੀਂ ਦਾਗ ਨੀ ਲਾਉਣਾ,
ਸੱਚ ਨਾਲ ਜ਼ੁਲਮ ਦੀ ਅੱਗ ਨੂੰ, ਉਹ ਗਏ ਬੁਝਾ ਕੇ,
ਨਿੱਕੀਆਂ ਜ਼ਿੰਦਾਂ ਕਰ ਗਈਆਂ ਨੇ ਵੱਡੇ ਸਾਕੇ।

ਉਹ ਨੀਹਾਂ ਦੇ ਚਿਣੇ ਗਏ, ਨਾ ਸੀਸ ਝੁਕਾਇਆ,
ਸਿੱਖੀ ਸਿਦਕ ਨਿਵਾ ਚੱਲੇ, ਬਣ ਗਏ ਸਰਮਾਇਆ,
“ਜੋਗਿਆ” ਸਭ ਦੇ ਹੋਣ ਐਹੋ ਜੇ, ਲਾਲ ਤੇ ਮਾਪੇ,
ਨਿੱਕੀਆਂ ਜ਼ਿੰਦਾਂ ਕਰ ਗਈਆਂ ਨੇ ਵੱਡੇ ਸਾਕੇ।3112202204

ਜਸਵੰਤ ਸਿੰਘ ਜੋਗਾ
ਮੋ – 6239643306

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …