Monday, December 4, 2023

ਵਧਾਈ ਨਵੇਂ ਸਾਲ ਦੀ (ਬਾਲ ਗੀਤ)

ਅੱਖਾਂ ਦਿਓ ਤਾਰਿਓ, ਰਾਜ ਦੁਲਾਰਿਓ,
ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ।

ਜਿੰਦਗੀ ਦਾ ਨਿਸ਼ਾਨਾਂ ਦਿਲ ਵਿੱਚ ਮਿਥ ਲਓ,
ਸਦਾ ਸ਼ਾਂਤ ਰਹਿਣਾ ਹੁਣ ਤੋਂ ਹੀ ਸਿੱਖ ਲਓ।
ਮਪਿਆਂ ਨੂੰ ਕਦੇ ਨਾ ਵਿਸਾਰਿਓ,
ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ।

ਕਦਮ ਮਿਲਾ ਕੇ ਨਾਲ ਸਾਥੀਆਂ ਦੇ ਚਲਣਾ,
ਦੇਖ ਸਾਂਝ ਤੁਹਾਡੀ ਵੱਡਿਆਂ ਵੀ ਨਾਲ ਰਲਣਾ।

ਬੋਲਣੇ ਤੋਂ ਪਹਿਲਾ ਹਰ ਗੱਲ ਨੂੰ ਵਿਚਾਰਿਓ।
ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ।

ਖੂਬ ਪੜ੍ਹ-ਲਿਖ ਉਚੇ ਰੁਤਬੇ ਨੂੰ ਪਾਵਣਾ,
ਕਰਨਾ ਹੈ ਭਲਾ ਸਭ ਦਾ ਮਨ ’ਚ ਵਸਾਵਣਾ।
ਜੀਓ ਅਤੇ ਜੀਣ ਦਿਓ ਦੇ ਬੋਲ ਪ੍ਰਚਾਰਿਓ।
ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ।

ਵੰਡਦੇ ਪਿਆਰ ਜਿਹੜੇ ਬੱਚਿਆ ਨੂੰ ਦਿਲ ਦਾ,
ਮਾਣ ਸਤਿਕਾਰ ਬਹੁਤਾ ੳੁਹਨਾਂ ਤਾਈਂ ਮਿਲਦਾ।
ਬੀਤੇ ਕੋਲੋਂ ਸਿਖਿਆ ਲੈ ਭਵਿੱਖ ਸਵਾਰਿਓ।
ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ।3112202205

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

 

Check Also

ਤਿੰਨ ਰਾਜਾਂ ‘ਚ ਭਾਜਪਾ ਦੀ ਵੱਡੀ ਜਿੱਤ ਦੀ ਖੁਸ਼ੀ ‘ਚ ਵੰਡੇ ਲੱਡੂ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ)- ਭਾਜਪਾ ਆਗੂਆਂ ਵਲੋਂ ਰਾਜਸਥਾਨ, ਛਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਭਾਜਪਾ …