ਗੁਰਦਾਸਪੁਰ, 1 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿੱਖਿਆ ਜਗਤ ਦੀ ਉਘੀ ਸ਼ਖਸ਼ੀਅਤ ਅਤੇ ਵਿਸ਼ਾ ਰਾਜਨੀਤੀ ਸ਼ਾਸਤਰ ਦੇ ਵਿਦਵਾਨ ਲੈਕਚਰਾਰ ਗੁਰਮੀਤ
ਸਿੰਘ ਭੋਮਾ ਲੈਕਚਰਾਰ ਰਾਜਨੀਤੀ ਸ਼ਾਸਤਰ ਮਾਲਤੀ ਗਿਆਨ ਪੀਠ ਅਤੇ ਸਟੇਟ ਐਵਾਰਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਗੁਰਦਾਸਪੁਰ ਨਵੇਂ ਸਾਲ 2023 ਦੀ ਆਮਦ ‘ਤੇ ਸਮੁੱਚੇ ਸਕੂਲ ਖੁੱਲਣ ਉਪਰੰਤ ਪੰਜਾਬ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਐਜੂਸੈਟ ਦੇ ਮਾਧਿਅਮ ਰਾਹੀਂ ਰੂ-ਬ-ਰੂ ਹੋਣਗੇ।
ਭੋਮਾ ਸਾਹਿਬ ਐਜੂਸੈਟ ਸਟੂਡੀਓ ਮੋਹਾਲੀ ਤੋਂ ਠੀਕ 1.30 ਵਜੇ ਨੂੰ “ਰਾਜ ਦਾ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ” ਦਾ ਨਿਰਮਾਣ ਅਤੇ ਗਠਨ ਕਿਵੇਂ ਹੁੰਦਾ ਹੈ? ਬਾਰੇ ਰੌਚਿਕ ਅਤੇ ਦਿਲਚਸਪ ਅੰਦਾਜ਼ ਵਿੱਚ ਪੰਜਾਬ ਦੀ ਮੌਜ਼ੂਦਾ ਸਰਕਾਰ ਦੀਆਂ ਉਦਾਹਰਨਾਂ ਦੇ ਕੇ ਲਾਈਵ ਲੈਕਚਰ ਪੇਸ਼ ਕਰਨਗੇ।ਜਿਕਰਯੋਗ ਹੈ ਕਿ ਭੋਮਾ ਸਾਹਿਬ ਜਿਥੇ ਆਪਣੇ ਸਕੂਲ ਵਿੱਚ ਵਿਸ਼ਾ ਰਾਜਨੀਤੀ ਸ਼ਾਸਤਰ ਪਿਛਲੇ ਇਕੀ ਸਾਲਾਂ ਤੋਂ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ, ਓਥੇ ਬਤੌਰ ਪੰਜਾਬ ਐਜੂਸੈਟ ਸੋਸਾਇਟੀ ਮੋਹਾਲੀ ਲਈ ਵੀ ਵਿਸ਼ਾ ਮਾਹਿਰ ਰਿਸੋਰਸ ਪਰਸਨ ਵਜੋਂ ਸੇਵਾਵਾਂ ਵੀ ਨਿਭਾਅ ਰਹੇ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media