Sunday, December 22, 2024

ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦਾ ਮੇਅਰ ਬਣਿਆ ਤੈਅ – ਹਰਵਿੰਦਰ ਸੰਧੂ, ਪਿੰਟੂ

ਭਾਜਪਾ ਅਲਖ਼ ਜਗਾਓ ਮੋਟਰਸਾਈਕਲ ਰੈਲੀ ਕੱਢ ਕੇ ਨਵੇਂ ਸਾਲ ਦਾ ਕੀਤਾ ਅਗਾਜ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਭਾਰਤੀ ਜਨਤਾ ਪਾਰਟੀ ਹਲਕਾ ਨੌਰਥ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ‘ਭਾਜਪਾ ਅਲਖ਼ ਜਗਾਓ’ ਮੋਟਰਸਾਈਕਲ ਰੈਲੀ ਦੇ ਨਾਲ ਕੀਤੀ ਗਈ।ਵਾਰਡ ਨੰਬਰ 13 ਇੰਚਾਰਜ਼ ਲਵਲੀਨ ਵੜੈਚ ਅਤੇ ਭਾਜਪਾ ਆਗੂ ਰਾਜਿੰਦਰ ਸ਼ਰਮਾ ਆਰ.ਟੀ.ਆਈ ਐਕਟੀਸਿਟ ਦੀ ਅਗਵਾਈ ਹੇਠ ਕੱਢੀ ਗਈ ਇਸ ਮੋਟਰਸਾਇਕਲ ਰੈਲੀ ਵਿੱਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲੈ ਕੇ ਭਾਜਪਾ ਦੇ ਹੱਕ ਵਿੱਚ ਅਲਖ ਜਗਾਈ।ਦਸ਼ਮੇਸ਼ ਐਵਨਿਊ ਤੋਂ ਸ਼ੁਰੂ ਹੋ ਕੇ ਬਾਈਪਾਸ ਮਜੀਠਾ ਰੋਡ, ਗਰੀਨ ਫੀਲਡ, ਨਿਊ ਗ੍ਰੀਨ ਫੀਲਡ, ਗੁਲਮੋਹਰ ਐਵਨੀਉ, ਇੰਦਰਾ ਕਲੋਨੀ, ਸ਼ੇਰ-ਏ-ਪੰਜਾਬ ਐਵਨਿਊ ‘ਤੋਂ ਹੁੰਦੀ ਹੋਈ ਸ੍ਰੀ ਰਾਮ ਐਵਨੀਉ ਵਿਖੇ ਭਾਜਪਾ ਦਫ਼ਤਰ ਵਿਖੇ ਸਮਾਪਤ ਹੋਈ।ਰੈਲੀ ਦਾ ਸੁਭਆਰੰਭ ਭਾਜਪਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵਲੋਂ ਕੀਤਾ ਗਿਆ।ਉਹਨਾਂ ਨਾਲ ਉੱਤਰੀ ਹਲਕਾ ਇੰਚਾਰਜ਼ ਸੁਖਮਿੰਦਰ ਸਿੰਘ ਪਿੰਟੂ ਅਤੇ ਸਰਕਲ ਪ੍ਰਧਾਨ ਕਪਿਲ ਸ਼ਰਮਾ ਵੀ ਮੌਜ਼ੂਦ ਸਨ।
ਹਰਵਿੰਦਰ ਸਿੰਘ ਸੰਧੂ ਨੇ ਸਹਿਰਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਸਫ਼ਲ ਮੋਟਰਸਾਈਕਲ ਰੈਲੀ ਦੀ ਤਰ੍ਹਾਂ ਹਰੇਕ ਵਾਰਡ ਪੱਧਰ ‘ਚ ਅਜਿਹੇ ਹੋਰ ਪ੍ਰੋਗਰਾਮ ਵੀ ਕਰਵਾਏ ਜਾਣਗੇ।ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਭਾਜਪਾ ਦੀਆਂ ਜਨ ਹਿਤੈਸ਼ੀ ਅਤੇ ਪੰਜਾਬ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ।ਪੰਜਾਬ ਦੀ ਭਗਵੰਤ ਮਾਨ ਸਰਕਾਰ ਉਹਨਾਂ ਯੋਜਨਾਵਾਂ ਨੂੰ ਜਬਰਨ ਬੰਦ ਕਰਕੇ ਸੂਬੇ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ।ਜਿਸ ਦੀ ਸੱਚਾਈ ਲੋਕਾਂ ਤੱਕ ਪਹੁੰਚਾਈ ਜਾਵੇਗੀ।
ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਭਾਜਪਾ ਤਿਆਰ-ਬਰ-ਤਿਆਰ ਹੈ।ਜਿਸ ਵਿਚ ਭਾਜਪਾ ਉਮੀਦਵਾਰਾਂ ਦੀ ਜਿੱਤ ਹੋਵੇਗੀ ਅਤੇ ਗੁਰੂ ਨਗਰੀ ਵਿਚ ਭਾਜਪਾ ਦਾ ਮੇਅਰ ਬਣੇਗਾ।
ਰੈਲੀ ਦੇ ਆਯੋਜਕ ਰਾਜਿੰਦਰ ਸ਼ਰਮਾ, ਅਰਵਿੰਦਰ ਵੜੈਚ, ਲਵਲੀਨ ਵੜੈਚ ਵਲੋਂ ਰੈਲੀ ਵਿੱਚ ਯੋਗਦਾਨ ਦੇਣ ਵਾਲੇ ਨੌਜਵਾਨਾਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਇਲਾਕਾ ਦਸ਼ਮੇਸ਼ ਐਵਨਿਊ ਅਤੇ ਵਾਰਡ ਨੰਬਰ 13 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਨਾਲ ਨਾਲ ਲੋਕਾਂ ਨੂੰ ਸਮਾਜ ਸੇਵੀ ਸੇਵਾਵਾਂ ਹਮੇਸ਼ਾਂ ਭੇਟ ਕੀਤੀਆਂ ਜਾਣਗੀਆਂ।
ਇਸ ਮੌਕੇ ਤੇ ਰਜਿੰਦਰ ਸਿੰਘ ਰਾਵਤ, ਰਮੇਸ਼ ਚੋਪੜਾ, ਜਤਿੰਦਰ ਸਿੰਘ ਵਿੱਕੀ, ਮੇਜਰ ਸਿੰਘ, ਅਨਮੋਲ ਸ਼ਰਮਾ, ਪਵਨ ਸ਼ਰਮਾ, ਗੁਲਸ਼ਨ ਕੁਮਾਰ, ਰਾਮ ਕੁਮਾਰ, ਵਿਨੈ, ਬੋਬੀ, ਨਵੀਨ, ਮੋਹਿਤ, ਅਰਵਿੰਦਰ, ਹਿਮਾਂਸ਼ੂ, ਰਾਮ ਕੁਮਾਰ, ਸਾਹਿਲ ਸ਼ਰਮਾ, ਰਾਜੇਸ਼ ਕੁਮਾਰ, ਸੰਨੀ ਜੋੜਾ ਫਾਟਕ, ਪ੍ਰਮੋਦ ਸਹਿਗਲ, ਕਿੱਕੀ ਪ੍ਰਧਾਨ, ਸੁਰਜੀਤ ਦੇਵਗਨ, ਧਵਨ, ਦੇਵ ਇੰਦਰ, ਸੋਨੂ, ਹਰੀਸ਼ ਕੁਮਾਰ, ਪੰਡਿਤ ਸੁਮਨ ਕੁਮਾਰ, ਮੋਹਿਤ ਸ਼਼ਰਮਾ, ਸੰਜੀਤ ਸਿੰਘ, ਅਦਿੱਤਿਆ ਸ਼ਰਮਾ, ਮੋਨੂੰ, ਸੁਮਿਤ ਸ਼ਰਮਾ, ਦੇਵ ਦੱਤ, ਜਤਿੰਦਰ ਅਰੋੜਾ, ਸੁਦੇਸ਼ ਸ਼ਰਮਾ, ਸਮੇਤ ਸੈਂਕੜੇ ਨੌਜਵਾਨ ਭਾਜਪਾ ਵਰਕਰ ਮੌਜੂਦ ਸਨ।
(ਪੰਜਾਬ ਪੋਸਟ ਰੋਜ਼ਾਨਾ ਆਨਲਾਈਨ ਨਿਊਜ ਪੋਰਟਲ)

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …