Sunday, December 22, 2024

ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਗਏ ਟਿੰਕੂ ਦੀ ਪ੍ਰਧਾਨ ਸੰਧੂ ਨੇ ਕਰਵਾਈ ਘਰ ਵਾਪਸੀ

ਨਵੇਂ ਸਾਲ ਮੌਕੇ ਕਰਵਾਏ ਗਏ ਭਗਵਤੀ ਜਾਗਰਣ ਵਿੱਚ ਵੀ ਭਰੀ ਹਾਜ਼ਰੀ

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਭਾਜਪਾ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਭਾਜਪਾ ਛੱਡ ਕੇ ਸ਼਼੍ਰੋਮਣੀ ਅਕਾਲੀ ਦਲ ਵਿੱਚ ਗਏ ਸੁਰਿੰਦਰ ਕੁਮਾਰ ਟਿੰਕੂ ਦੀ ਘਰ ਵਾਪਸੀ ਕਾਰਵਾਈ ਅਤੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ।ਟਿੰਕੂ ਨੇ ਜਿਲ੍ਹਾ ਪ੍ਰਧਾਨ ਸੰਧੂ ਨੂੰ ਆਪਣੇ ਇਲਾਕੇ ਵਿੱਚ ਭਾਜਪਾ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਪਾਰਟੀ ੱਲੋਂ ਦਿੱਤੀਆਂ ਗਈਆਂ ਸਾਰੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਵਿਧਾਨ ਸਭਾ ਹਲਕਾ ਉਤਰੀ ‘ਚ ਪੈਂਦੇ ਯਾਸੀਨ ਰੋਡ ਇਲਾਕੇ ਵਿੱਚ ਨਵੇਂ ਸਾਲ ਮੌਕੇ ਕਰਵਾਏ ਗਏ ਭਗਵਤੀ ਜਾਗਰਣ ਵਿੱਚ ਵੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।ਉਹਨਾਂ ਮਾਤਾ ਰਾਣੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ।ਉਨ੍ਹਾਂ ਦੇ ਨਾਲ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਰਣਜੀਤ ਐਵੀਨਿਊ ਸਰਕਲ ਪ੍ਰਧਾਨ ਮੋਨੂੰ ਮਹਾਜਨ, ਨਵਦੀਪ ਹਾਂਡਾ ਵੀ ਹਾਜ਼ਰ ਸਨ।
ਪ੍ਰਧਾਨ ਸੰਧੂ ਨੇ ਇਸ ਮੌਕੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਤੋਂ ਤੰਗ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸੀ ਅਤੇ ਹੁਣ ਪੰਜਾਬ ਦੇ ਲੋਕਾਂ ਨੇ ਲਗਭਗ 9 ਮਹੀਨਿਆਂ ‘ਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੋਂ ਤੌਬਾ ਕਰ ਲਈ ਹੈ।ਭਗਵੰਤ ਮਾਨ ਦੀ ਸਰਕਾਰ ਵਿਚ ਜਨਤਾ ਇੰਨੀ ਤੰਗ ਆ ਚੁੱਕੀ ਹੈ ਕਿ ਹੁਣ ਉਸ ਨੇ ਭਾਜਪਾ ਨੂੰ ਚੁਣਨ ਦਾ ਮਨ ਬਣਾ ਲਿਆ ਹੈ।
ਇਸ ਮੌਕੇ ਅਨਿਲ ਕੁਮਾਰ, ਵਿਜੇ ਗਾਮਾ, ਟੋਨੀ, ਕਾਲਾ, ਰਾਹੁਲ, ਸੀਮਾ, ਰੀਟਾ, ਜਤਿਨ, ਬਾਊ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …