Monday, December 4, 2023

ਯੂਨੀਵਰਸਿਟੀ ਬਣੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤਾਇਕਵਾਂਡੋ (ਲੜਕੀਆਂ) ਦੀ ਚੈਂਪੀਅਨ

ਯੂਨੀਵਰਸਿਟੀ ਲੜਕਿਆਂ ਦੀ ਚੈਂਪੀਅਨਸ਼ਿਪ ਪਹਿਲਾਂ ਹੀ ਕਰ ਚੁੱਕੀ ਹੈ ਆਪਣੇ ਨਾਂ
ਅੰਮ੍ਰਿਤਸਰ, 12 ਜਨਵਰੀ, 2023 (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ ਵਿਚ ਆਪਣੀ ਸਰਦਾਰੀ ਕਾਇਮ ਕਰਦਿਆਂ ਹੋਇਆਂ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਤਾਇਵਾਂਡੋ (ਲੜਕੀਆਂ) ਚੈਂਪੀਅਨਸ਼ਿਪ ਵੀ ਆਪਣੇ ਨਾਂ ਕਰ ਲਈ ਹੈ।ਉਸ ਨੇ ਇਹ ਚੈਂਪੀਅਨਸ਼ਿਪ 55 ਅੰਕਾਂ ਦੇ ਵੱਡੇ ਫਰਕ ਨਾਲ ਐਮ.ਡੀ.ਯੂ ਰੋਹਤਕ ਨੂੰ 26 ਅੰਕਾਂ ਨਾਲ ਪਛਾੜਦਿਆਂ ਹੋਇਆਂ ਜਿੱਤੀ ਹੈ।ਯੂਨੀਵਰਸਿਟੀ ਆਫ ਕੇਰਲਾ ਨੇ 09 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬ ਹੋਈ ਹੈ।ਇਹ ਚੈਂਪੀਅਨਸ਼ਿਪ ਯੂਨੀਵਰਸਿਟੀ ਦੇ ਇਨਡੋਰ ਮਲਟੀਪਰਪਜ਼ ਹਾਲ ਵਿਖੇ 9 ਜਨਵਰੀ ਤੋਂ ਸ਼ੂਰੂ ਹੋਈ ਸੀ ਜਿਸ ਦੇ ਵਿਚ 200 ਤੋਂ ਵੱਧ ਯੂਨੀਵਰਸਿਟੀਆਂ ਦੇ ਤਾਇਕਵਾਡੋ ਦੀਆਂ ਖਿਡਾਰਨਾਂ ਆਪਣੇ ਜਾਹੋ ਜਹਾਲ ਵਿਖਾਉਣ ਲਈ ਉਤਰੀਆਂ ਸਨ।
ਸਰਦੀ ਦੇ ਮੌਸਮ ਵਿਚ ਖਿਡਾਰਨਾਂ ਦੀਆਂ ਚੁਸਤੀਆਂ ਫੁਰਤੀਆਂ ਦੇ ਦਾਅ ਪੇਚ ਦਰਸ਼ਕਾਂ ਦਾ ਵੀ ਉਤਸ਼ਾਹ ਵਧਾਅ ਰਹੇ ਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਚੈਂਪੀਅਨਸ਼ਿਪ ਦੇ ਲਈ ਕੀਤੇ ਗਏ ਚੰਗੇ ਪ੍ਰਬੰਧਾਂ ਦੇ ਕਾਰਨ ਖਿਡਾਰੀਆਂ ਵਿਚ ਜਿਥੇ ਯੂਨੀਵਰਸਿਟੀ ਪ੍ਰਤੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਸੀ ਉਥੇ ਵੱਖ-ਵੱਖ ਰਾਜਾਂ ਦੇ ਖਿਡਾਰਨਾਂ ਨੇ ਯੂਨੀਵਰਸਿਟੀ ਦੇ ਕੈਂਪਸ ਵਿਚ ਰਹਿ ਕੇ ਆਪਣੀਆਂ ਯਾਦਾਂ ਨੂੰ ਆਪਣੇ ਮੋਬਾਈਲਾਂ ਵਿੱਚ ਸਮੇਟਿਆ।ਵੱਖ-ਵੱਖ ਭਾਸ਼ਾਵਾਂ ਅਤੇ ਸਭਿਆਰਾਂ ਨਾਲ ਜੁੜੇ ਖਿਡਾਰੀ ਜਦੋਂ ਇਕ ਦੂਜੇ ਦੇ ਨਾਲ ਸਾਂਝਾ ਵਧਾਅ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਦੀ ਅਹਿਮੀਅਤ ਦੀ ਸਮਝ ਆ ਰਹੀ ਸੀ।
ਖੇਡ ਵਿਭਾਗ ਦੇ ਇੰਚਾਰਜ, ਡਾ. ਕੰਵਰ ਮਨਦੀਪ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲ਼ਾਂ ਲੜਕਿਆਂ ਦੀ ਚੈਂਪੀਅਨਸ਼ਿਪ ਵਿੱਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 45 ਅੰਕਾਂ ਦੇ ਨਾਲ ਜਿੱਤ ਚੁੱਕੀ ਹੈ ਜਿਸ ਵਿਚ 18 ਅੰਕਾਂ ਨਾਲ ਐਮ.ਡੀ.ਯੂ ਰੋਹਤਕ ਦੂਜੇ ਸਥਾਨ `ਤੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 10 ਅੰਕਾਂ ਨਾਲ ਤੀਜ਼ੇ ਸਥਾਨ `ਤੇ ਰਹੀ ਸੀ।
ਇਸ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਤਾਇਵਾਂਡੋ (ਲੜਕੀਆਂ) ਚੈਂਪੀਅਨਸ਼ਿਪ ਦੇ ਪਹਿਲੇ ਦਿਨ 49-53, 53-57 ਅਤੇ +73 ਕਿਲੋਗ੍ਰਾਮ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ।ਦੂਜੇ ਦਿਨ 46-49, 57-62 ਕਿਲੋਗ੍ਰਾਮ, ਪੌਮਸੇ ਇੰਡੀਵਿ. ਅਤੇ ਪੌਮਸੇ ਟੀਮ ਦੇ ਮੁਕਾਬਲੇ ਜਦੋਕਿ 11 ਜਨਵਰੀ ਤੀਜ਼ੇ ਦਿਨ ਅੰਡਰ 46, 67-73 ਕਿਲੋਗ੍ਰਾਮ ਅਤੇ ਮਿਕਸ ਪੇਅਰ ਦੇ ਮੁਕਾਬਲਿਆਂ ਤੋਂ ਇਲਾਵਾ ਅੱਜ 62-67 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ।
ਜੇਤੂ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਤਾਇਵਾਂਡੋ (ਲੜਕੀਆਂ ਅਤੇ ਲੜਕੇ) ਚੈਂਪੀਅਨਸ਼ਿਪ ਦਾ ਤਾਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਰ `ਤੇ ਹੀ ਸਜਿਆ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਖਿਡਾਰੀਆਂ, ਕੋਚਾਂ, ਅਧਿਕਾਰੀਆਂ, ਕਾਲਜਾਂ ਅਤੇ ਖੇਡ ਵਿਭਾਗ ਨੂੰ ਉਚੇਚੇ ਤੌਰ `ਤੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਯੂਨੀਵਰਸਿਟੀ ਦੇ ਖਿਡਾਰੀ ਯੂਨੀਵਰਸਿਟੀ ਦਾ ਖੇਡਾਂ ਵਿਚ ਨਾਂ ਬਹੁਤ ਉਚਾ ਕਰ ਰਹੇ ਹਨ ਜਿਸ `ਤੇ ਸਾਰੀ ਯੂਨੀਵਰਸਿਟੀ ਦੇ ਭਾਈਚਾਰੇ ਨੂੰ ਉਨ੍ਹਾਂ `ਤੇ ਮਾਣ ਹੈ।

 

Check Also

ਤਿੰਨ ਰਾਜਾਂ ‘ਚ ਭਾਜਪਾ ਦੀ ਵੱਡੀ ਜਿੱਤ ਦੀ ਖੁਸ਼ੀ ‘ਚ ਵੰਡੇ ਲੱਡੂ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ)- ਭਾਜਪਾ ਆਗੂਆਂ ਵਲੋਂ ਰਾਜਸਥਾਨ, ਛਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਭਾਜਪਾ …