
ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਆਸਫਵਾਲਾ ਸਹੀਦੀ ਸਮਾਰਕ ਤੇ ਅੱਜ ਮੇਜ਼ਰ ਜਨਰਲ ਬਿਪਿਨ ਬਖ਼ਸ਼ੀ ਵੀ.ਐਸ.ਐਮ ਜਨਰਲ ਅਫ਼ਸਰ ਕਮਾਂਡੈਂਟ ਅਮਹੋਗ ਡਿਵੀਜ਼ਨ, ਐਸ.ਬੀ ਮੁਖ਼ਰਜੀ ਕਮਾਂਡੈਂਟ 129 ਬਟਾਲੀਅਨ, ਹਾਲੀਵੁੱਡ ਤੇ ਪੰਜਾਬੀ ਫਿਲਮ ਦੇ ਸਿਤਾਰੇ ਜਿਮੀ ਸ਼ੇਰਗਿਲ, ਸੂਬੇ ਦੇ ਸਿਹਤ ਮੰਤਰੀ ਅਤੇ ਇਲਾਕਾ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਫਾਜਿਲਕਾ ਜਿਲੇ ਦੀ ਪਹਿਲੀ ਮੈਗਜ਼ੀਨ ਦੀ ਘੁੰਡ ਚੁਕਾਈ ਰਸਮ ਅਦਾ ਕੀਤੀ।ਇਸ ਮੌਕੇ ਮੈਗਜ਼ੀਨ ਵੱਲੋਂ ਵਿਨੀਤ ਕੁਮਾਰ ਅਰੋੜਾ ਨੇ ਕਿਹਾ ਕਿ ਇਹ ਪਹਿਲੀ ਮੈਗਜ਼ੀਨ 1965 ਅਤੇ 1971 ਦੇ ਭਾਰਤ-ਪਾਕਿ ਯੁੱਧ ਦੌਰਾਨ ਸ਼ਹੀਦੀਆਂ ਦੇਣ ਵਾਲੇ ਆਸਫਵਾਲਾ ਦੇ ਸਹੀਦਾਂ ਨੂੰ ਸਮਰਪਿਤ ਕੀਤੀ ਗਈ ਹੈ।
Punjab Post Daily Online Newspaper & Print Media