
ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਆਫਿਸਰਜ ਐਸੋਸਇਏਸ਼ਨ ਦੁਆਰਾ ਐਸੋਸਇਏਸ਼ਨ ਦੇ ਚੇਅਰਮੈਨ ਸੁੱਚਾ ਸਿੰਘ ਸਮਰਾ ਦੇ 76ਵੇਂ ਜਨਮਉਤਸਵ ਮੌਕੇ ਸਥਾਨਕ ਆਹਾ ਰੇਸਟੋਰੇਂਟ ਵਿੱਚ ਸਾਮੂਹਕ ਰੂਪ ਨਾਲ ਮਨਾਇਆ ਗਿਆ।ਜਾਣਕਾਰੀ ਦਿੰਦੇ ਐਸੋਸਇਏਸ਼ਨ ਦੇ ਪ੍ਰੈਸ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਮੌਕੇ ਉੱਤੇ ਸਮੂਹ ਮੈਬਰਾਂ ਨੇ ਚੇਅਰਮੈਨ ਸੁੱਚਾ ਸਿੰਘ ਸਮਰਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ ਅਤੇ ਟੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ ।ਇਸ ਮੌਕੇ ਉੱਤੇ ਐਸੋਸਇਏਸ਼ਨ ਜੇਐਸ ਸੇਖੋਂ, ਜਨਰਲ ਸਕੱਤਰ ਸਤਪਾਲ ਭੁਸਰੀ, ਚੇਅਰਮੈਨ ਬਾਬੂ ਰਾਮ ਗਲਹੌਤ, ਉਪ ਪ੍ਰਧਾਨ ਬਾਬੂ ਲਾਲ ਅਰੋੜਾ, ਜਵਾਇੰਟ ਸੇਕੇਟਰੀ ਸਰਬਜੀਤ ਸਿੰਘ ਢਿੱਲੋ, ਟੇਕ ਚੰਦ ਧੂੜੀਆ, ਖੁਸ਼ਵੰਤ ਰਾਏ ਦਹੂਜਾ, ਇੰਜੀਨੀਅਰ ਜਸਵੰਤ ਸਿੰਘ, ਜਗਦੀਸ਼ ਰਾਏ ਵਢੇਰਾ, ਜੰਗੀਰ ਚੰਦ ਤੋਂ ਇਲਾਵਾ ਕਈ ਮੈਂਬਰ ਸ਼ਾਮਿਲ ਸਨ। ਅੰਤ ਵਿੱਚ ਐਸੋਸਇਏਸ਼ਨ ਵਲੋਂ ਸੁੱਚਾ ਸਿੰਘ ਸਮਰਾ ਨੂੰ ਸਨਮਾਨਿਤ ਕੀਤਾ ਗਿਆ ।