Wednesday, July 3, 2024

ਜਿਆਣੀ ਤੇ ਘੁਬਾਇਆ ਵੱਲੋਂ ਭਾਜਪਾ ਵਰਕਰਾਂ ਨਾਲ ਮੀਟਿੰਗ

PPN210304
ਫਾਜਿਲਕਾ,  20 ਮਾਰਚ (ਵਿਨੀਤ ਅਰੋੜਾ): ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਵਰਕਰਾਂ ਨੂੰ ਲਾਮਬੰਧ ਕਰਨ ਲਈ ਸਥਾਨਕ ਅਨਾਜ ਮੰਡੀ ਵਿਖੇ ਭਾਜਪਾ ਵਰਕਰਾਂ ਦੀ ਇਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਲੋਕ ਸਭਾ ਹਲਕੇ ਦੇ ਇੰਚਾਰਜ ਅਤੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕੀਤੀ। ਮੀਟਿੰਗ ਵਿਚ ਭਾਜਪਾ ਮਹਿਲਾ ਮੋਰਚਾ, ਭਾਜਪਾ ਜਨਤਾ ਯੁਵਾ ਮੋਰਚਾ, ਸੀਨੀਅਰ ਸਿਟੀਜ਼ਨ ਸੈੱਲ, ਵਪਾਰ ਸੈੱਲ, ਟਰਾਂਸਪੋਰਟ ਸੈੱਲ, ਆਈ.ਟੀ. ਸੈੱਲ, ਲੋਕਲ ਬਾੱਡੀ ਸੈੱਲ, ਭਾਜਪਾ ਐਸ.ਸੀ. ਮੋਰਚਾ ਦੇ ਵਰਕਰਾਂ ਨੇ ਭਾਗ ਲਿਆ। ਮੀਟਿੰਗ ਵਿਚ ਸ਼ੇਰ ਸਿੰਘ ਘੁਬਾਇਆ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਵਰਕਰ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਫ਼ਿਰੋਜਪੁਰ ਤੋਂ ਲੋਕ ਸਭਾ ਹਲਕਾ ਤੋਂ ਸ਼ੇਰ ਸਿੰਘ ਘੁਬਾਇਆ ਦੇ ਸਮਰਥਨ ਵਿਚ ਜੁੱਟ ਜਾਣ। ਇਸ ਮੌਕੇ ਭਾਜਪਾ ਵਰਕਰਾਂ ਨੇ ਖੁੱਲੇ ਮੰਨ ਨਾਲ ਆਪਣੀਆਂ ਗੱਲਾਂ ਘੁਬਾਇਆ ਅੱਗੇ ਰੱਖੀਆਂ। ਇਸ ਮੌਕੇ ਸ੍ਰੀ ਘੁਬਾਇਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਪੂਰੀ ਤਰਾਂ ਸਮਝਦੇ ਹਨ ਅਤੇ ਵਰਕਰਾਂ ਦੀਆਂ ਉਮੀਦਾਂ ‘ਤੇ ਖਰਾਂ ਉੱਤਰਨਗੇ। ਇਸ ਮੌਕੇ ਰਾਕੇਸ਼ ਧੂੜੀਆ ਨੂੰ ਫ਼ਾਜ਼ਿਲਕਾ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਭਾਜਪਾ ਮਹਿਲਾ ਪ੍ਰਧਾਨ ਮਨਪ੍ਰੀਤ ਕੌਰ ਗਰੇਵਾਲ, ਮੰਡਲ ਪ੍ਰਧਾਨ ਸਰੋਜ ਗੁਪਤਾ, ਜਨਰਲ ਸਕੱਤਰ ਮੋਨਾ ਕਟਾਰੀਆ, ਰਾਕੇਸ਼ ਧੂੜੀਆ, ਨਗਰ ਕਾਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਭਾਜਪਾ ਮੰਡਲ ਜਨਰਲ ਸਕੱਤਰ ਸੁਬੋਧ ਵਰਮਾ ਆਦਿ ਨੇ ਵੀ ਸੰਬੋਧਨ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply