ਫਾਜਿਲਕਾ, 20 ਮਾਰਚ (ਵਿਨੀਤ ਅਰੋੜਾ): ਆੜਤੀਆ ਐਸੋਸਿਏਸ਼ਨ ਦੁਆਰਾ ਲਗਾਏ ਗਏ ਮੁਫ਼ਤ ਅੱਖਾਂ ਦੇ ਆਪਰੇਸ਼ਨ ਕੈਂਪ ਦੇ ਦੌਰਾਨ ਜੈਤੋ ਆਈ ਕੇਅਰ ਹਸਪਤਾਲ ਦੀ ਟੀਮ ਦੁਆਰਾ ਲੱਗਭੱਗ 475 ਮਰੀਜਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰਵਾਏ ਗਏ ਸਨ । ਜਾਣਕਾਰੀ ਦਿੰਦੇ ਆਢਤੀਆ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀਨਿਵਾਸ ਬਿਹਾਨੀ ਅਤੇ ਪ੍ਰੋਜੇਕਟ ਚੇਅਰਮੈਨ ਸੁਨੀਲ ਕੱਕੜ ਨੇ ਦੱਸਿਆ ਕਿ ਅੱਜ ਸਥਾਨਕ ਅਨਾਜ ਮੰਡੀ ਵਿੱਚ ਆਪਰੇਸ਼ਨ ਉਪਰਾਂਤ ਮਰੀਜਾਂ ਦੀਆਂ ਅੱਖਾਂ ਦੇ ਟਾਂਕੇ ਖੋਲੇ ਗਏ ਅਤੇ ਜਾਂਚ ਉਪਰਾਂਤ ਦਵਾਈਆਂ ਵੰਡੀਆਂ ਗਈਆਂ । ਪ੍ਰੋਗਰਾਮ ਦੇ ਸਫਲ ਸੰਚਾਲਕ ਵਿੱਚ ਜਨਰਲ ਸਕੱਤਰ ਕੇਵਲ ਕ੍ਰਿਸ਼ਣ ਚੌਧਰੀ, ਪਰਸ਼ੋਤਮ ਸੇਠੀ, ਰਾਕੇਸ਼ ਧੂੜੀਆ , ਅਬਨਾਸ਼ ਕਾਲੜਾ , ਰੋਸ਼ਨ ਲਾਲ ਭੂਸਰੀ, ਬੌਬੀ ਸੇਤੀਆ , ਸੁਖਦਰਸ਼ਨ ਲਾਲ ਅੱਗਰਵਾਲ, ਸੁਰਿੰਦਰ ਗੋਇਲ, ਲਵਲੀ ਕਾਠਪਾਲ, ਕਰਨ ਸਿੰਘ ਸਾਵਨਸੁਖਾ, ਓਮਪ੍ਰਕਾਸ਼ ਸੇਤੀਆ, ਡਾ. ਬਿਸ਼ੰਭਰ ਨਾਥ ਬਜਾਜ਼, ਜਗਦੀਸ਼ ਫੁਟੇਲਾ, ਰਾਜੇਂਦਰ ਕੁਮਾਰ, ਸਤਿੰਦਰ ਪੁਪਨੇਜਾ, ਇੰਦਰ ਸੇਨ ਸਿਹਾਗ, ਸੁਭਾਸ਼ ਕਟਾਰਿਆ, ਅਰਜੁਨ ਰਾਮ ਵਿਨਾਇਕ, ਦੇਵੇਂਦਰ ਕੁਮਾਰ, ਸਤੀਸ਼ ਸਚਦੇਵਾ ਆਦਿ ਦਾ ਸਹਿਯੋਗ ਰਿਹਾ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …