ਸਮਾਜ ਚੋਂ ਨਿਕਾਰਿਆ ਤੇ ਘਰ ਚੋਂ ਬੇਘਰ ਹੋਇਆ,
ਲੋਕਾਂ ਸਾਹਵੇਂ ਦੋਸਤੋ ਫ਼ਕੀਰ ਬਣ ਜਾਂਦਾ ਏ।
ਲਿਵ ਗਰ ਲਾ ਲਵੇ ਜੋਤ ਓਹ ਇਲਾਹੀ ਨਾਲ,
ਓਹ ਦੁਨੀਆਂ ਦਾ ਦੋਸਤੋ ਅਮੀਰ ਬਣ ਜਾਂਦਾ ਏ।
ਮਾਇਆ ਤਿਆਗ ਜੋ ਸਮਾਜ ਲਈ ਕੰਮ ਕਰੇ,
ਇੱਕ ਦਿਨ ਦੁਖੀਆਂ ਲਈ ਧੀਰ ਬਣ ਜਾਂਦਾ ਏ।
ਮਿਸ਼ਨ ਤੋਂ ਭਟਕੇ ਜੋ ਲਾਈਲੱਗ ਹੋਵੇ ਬੰਦਾ,
ਅਕਸਰ ਲਕੀਰ ਦਾ ਫਕੀਰ ਬਣ ਜਾਂਦਾ ਏ।
ਧੱਦਾਹੂਰੀਆ ਤਾਂ ਕਰਦੈ ਹਮੇਸ਼ਾਂ ਗੱਲ ਖਰੀ ਮੂੰਹ ‘ਤੇ,
ਝੂੂਠਿਆਂ ਲਈ ਓਹੋ ਸ਼ਮਸ਼ੀਰ ਬਣ ਜਾਂਦਾ ਏ।
ਆਪ ਦੁਖੀ ਹੋ ਕੇ ਜਿਹੜਾ ਲੁਕਾਈ ਲਈ ਸੁੱਖ ਭਾਲੇ,
ਲੋਕਾਂ ਦੇ ਮਨਾਂ ਚ ਖੰਡ ਖੀਰ ਬਣ ਜਾਂਦਾ ਏ।
ਲੇਖ 2311202302
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ -9569149556