ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਜੰਡਿਆਲਾ ਗੁਰੂ ਹਲਕੇ ਵਿੱਚ 27 ਕਰੋੜ ਰੁਪਏ ਦੇ ਦੋ ਸੜ੍ਹਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।ਉਨਾਂ ਦੱਸਿਆ ਕਿ ਇਨਾਂ ਸੜ੍ਹਕੀ ਪ੍ਰੋਜੈਕਟਾਂ ਨਾਲ ਹਲਕੇ ਦੇ 20 ਪਿੰਡਾਂ ਦੇ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਇਕ ਥਾਂ ਤੋਂ ਦੂਜੇ ਥਾਂ ‘ਤੇ ਜਾਣ ਲਈ ਛੋਟੇ ਰੂਟ ਮਿਲਣਗੇ, ਜਿਸ ਨਾਲ ਉਨਾਂ ਦੇ ਸਮੇਂ ਅਤੇ ਪੈਸੇ ਦੋਹਾਂ ਦੀ ਬੱਚਤ ਹੋਵੇਗੀ।
ਲੋਕ ਨਿਰਮਾਣ ਮੰਤਰੀ ਨੇ ਸੂਬਾ ਸਰਕਾਰ ਵਲੋਂ ਸੀ.ਆਰ.ਆਈ.ਐਫ ਸਕੀਮ ਅਧੀਨ ਅੰਮ੍ਰਿਤਸਰ-ਮਹਿਤਾ ਸੜ੍ਹਕ ਅੱਡਾ ਬੋਪਾਰਾਏ ਤੋਂ ਅੰਮ੍ਰਿਤਸਰ-ਜਲੰਧਰ ਸੜ੍ਹਕ ਵਾਇਆ ਗਹਿਰੀ ਨਰਾਇਣਗੜ੍ਹ ਸੜ੍ਹਕ ਯੂ.ਬੀ.ਡੀ.ਸੀ ਦੇ ਨਾਲ-ਨਾਲ 17.8 ਕਿਲੋਮੀਟਰ ਸੜ੍ਹਕ ਬਣਾਉਣ ਦਾ ਨੀਂਹ ਪੱਥਰ ਰੱਖਣ ਮੌਕੇ ਦੱਸਿਆ ਕਿ ਇਹ 18 ਫੁੱਟ ਚੌੜੀ ਸੜ੍ਹਕ ਬੋਪਾਰਾਏ ਤੋਂ ਗਹਿਰੀ ਨਰਾਇਣਗੜ੍ਹ ਤੱਕ ਨਹਿਰ ਦੀ 10 ਫੁੱਟ ਚੌੜੀ ਪਟਰੀ ਨੂੰ ਚੌੜੀ ਕਰਕੇ ਬਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਯੂ.ਬੀ.ਡੀ.ਸੀ ਨਹਿਰ ਉਪਰ ਮੌਜ਼ੂਦਾ ਪੁੱਲ ਦੀ ਲੰਬਾਈ ਨੂੰ 80 ਫੁੱਟ ਤੋਂ 115 ਫੁੱਟ ਅਤੇ ਚੌੜਾਈ ਨੂੰ 16 ਫੁੱਟ ਤੋਂ 27 ਫੁੱਟ ਕੀਤਾ ਜਾਵੇਗਾ, ਜਿਸ ‘ਤੇ 2 ਕਰੋੜ 69 ਲੱਖ 30 ਹਜ਼ਾਰ ਰੁਪਏ ਲਾਗਤ ਆਵੇਗੀ।ਇਸ ਸੜ੍ਹਕ ਦੇ ਬਣਨ ਨਾਲ ਨੇੜਲੇ ਪਿੰਡਾਂ ਨੂੰ ਆਵਾਜਾਈ ਵਿੱਚ ਕਾਫ਼ੀ ਰਾਹਤ ਮਿਲੇਗੀ।ਉਨਾਂ ਦੱਸਿਆ ਕਿ ਇਸ ਸੜ੍ਹਕ ’ਤੇ ਪੈਂਦੇ ਪਿੰਡ ਭੰਗਵਾਂ ਦੇ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਨੇੜੇ ਸੜਕ ਦੇ ਨਾਲ ਡਰੇਨ ਬਣਾਈ ਜਾਵੇਗੀ ਤਾਂ ਜੋ ਬਾਰਿਸ਼ ਦਾ ਪਾਣੀ ਖੜ੍ਹਾ ਨਾ ਹੋ ਸਕੇ।
ਇਸ ਉਪਰੰਤ ਈ.ਟੀ.ਓ ਨੇ 4 ਕਰੋੜ 37 ਲੱਖ 59 ਹਜ਼ਾਰ ਰੁਪਏ ਦੀ ਲਾਗਤ ਨਾਲ ਖੁਜਾਲਾ-ਗਹਿਰੀ ਸੜਕ ਤੋਂ ਖੁਜਾਲਾ-ਤਰਸਿੱਕਾ ਸੜਕ ਦੀ ਉਸਾਰੀ ਕਰਵਾਉਣ ਦਾ ਨੀਂਹ ਪੱਥਰ ਰੱਖਿਆ।ਉਨਾਂ ਦੱਸਿਆ ਕਿ ਇਸ 12 ਫੁੱਟ ਚੌੜੀ ਸੜਕ ਦੀ ਲੰਬਾਈ ਲਗਭਗ 6 ਕਿਲੋਮੀਟਰ ਹੋਵੇਗੀ।ਇਸ ਸੜਕ ਦੇ ਬਣਨ ਨਾਲ ਵੀ ਨੇੜਲੇ ਪਿੰਡ ਕੋਰਟ ਖਹਿਰਾ, ਰਸੂਲਪੁਰ, ਖਲਹੇਰਾ, ਗਦਲੀ, ਬੰਮਾ, ਭੰਗਵਾਂ ਅਤੇ ਮਾਲੋਵਾਲ ਆਦਿ ਪਿੰਡਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਨਾਂ ਕੰਮਾਂ ਦੇ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਨਾਂ ਸੜਕਾਂ ਦੇ ਕੰਮ ਨੂੰ ਮੁਕੰਮਲ ਕਰਨ ਲਈ 11 ਮਹੀਨੇ ਦਾ ਟੀਚਾ ਮਿੱਥਿਆ ਗਿਆ ਹੈ।ਈ.ਟੀ.ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਆਪ ਵੀ ਧਿਆਨ ਰੱਖਣ ਜੇਕਰ ਵਿਕਾਸ ਕਾਰਜ਼ਾਂ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਇਸ ਮੌਕੇ ਚੇਅਰਮੈਨ ਛਨਾਖ ਸਿੰਘ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਐਕਸੀਐਨ ਇੰਦਰਜੀਤ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਰਮਾਨਾ ਗੁਰਜਿੰਦਰ ਤੇ ਜਰਮਨ ਸਿੰਘ, ਵੱਡੀ ਗਿਣਤੀ ‘ਚ ਪਾਰਟੀ ਆਗੂ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ।
Check Also
“ਵਿਜ਼ਨ ਟੂ ਵੈਂਚਰ: ਟਰਨਿੰਗ ਇਨੋਵੇਟਿਵ ਆਈਡੀਆਜ਼ ਇਨਟੂ ਵੈਂਨਚਰਜ਼” ਵਿਸ਼ੇ `ਤੇ ਸੈਮੀਨਾਰ
ਅੰਮ੍ਰਿਤਸਰ, 7 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੇ “ਵਿਜ਼ਨ ਟੂ ਵੈਂਚਰ: …