Sunday, July 27, 2025
Breaking News

ਅਨਿਲ ਜੋਸ਼ੀ ਨੇ 131 ਸ਼ਹਿਰਾਂ ਤੇ ਕਸਬਿਆਂ ਨੂੰ 75 ਕਰੋੜ ਰੁਪਏ ਵੰਡੇ

131 ਸਥਾਨਕ ਇਕਾਈਆਂ ਨੂੰ ਵਿਕਾਸ ਕਾਰਜਾਂ ਲਈ ਮਿਲੇ 71.50 ਕਰੋੜ ਰੁਪਏ
‘ਸਵੱਛ ਭਾਰਤ’ ਤਹਿਤ 4 ਨਗਰ ਨਿਗਮਾਂ ਨੂੰ ਵੀ ਮਿਲੇ 3.50 ਕਰੋੜ ਰੁਪਏ

PPN2612201411

ਚੰਡੀਗੜ੍ਹ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਲਈ ਅੱਜ ਇਥੇ 75 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਹ ਰਾਸ਼ੀ ਅੱਜ ਇਥੇ ਸੈਕਟਰ-3 ਸਥਿਤ ਪੰਜਾਬ ਭਵਨ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ 131 ਸਥਾਨਕ ਸਰਕਾਰਾਂ ਨੂੰ ਵੰਡੀ। ਇਨ੍ਹਾਂ ਸਥਾਨਕ ਸਰਕਾਰਾਂ ਵਿੱਚ ਵਿੱਚ 5 ਨਗਰ ਨਿਗਮ ਤੋਂ ਇਲਾਵਾ ਨਗਰ ਕੌਂਸਲ ਤੇ ਪੰਚਾਇਤਾਂ ਸ਼ਾਮਲ ਸਨ। ਸ੍ਰੀ ਜੋਸ਼ੀ ਨੇ ਵਿਕਾਸ ਕਾਰਜਾਂ ਦੀ ਰਾਸ਼ੀ ਦੇ ਡਰਾਫਟ ਸਬੰਧਤ ਨਗਰ ਨਿਗਮਾਂ ਦੇ ਕਮਿਸ਼ਨਰਾਂ, ਨਗਰ ਕੌਂਸਲ ਤੇ ਪੰਚਾਇਤਾਂ ਦੇ ਕਾਰਜਸਾਧਕ ਅਧਿਕਾਰੀਆਂ ਨੂੰ ਸੌਂਪੇ। ਕੁਝ ਸ਼ਹਿਰਾਂ ਦੇ ਹਲਕਾ ਵਿਧਾਇਕਾਂ ਨੇ ਰਾਸ਼ੀ ਪ੍ਰਾਪਤ ਕੀਤੀ। ਇਸ ਮੌਕੇ ਸਥਾਨਕ ਸਰਕਾਰਾਂ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ.ਸ਼ਰਮਾ, ਸ੍ਰੀ ਦੇਸ ਰਾਜ ਧੁੱਗਾ, ਸ. ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ਸ੍ਰੀਮਤੀ ਨਿਸਾਰਾ ਖਾਤੂਨ ਫਰਜ਼ਾਨਾ ਆਲਮ, ਵਿਭਾਗ ਦੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਤੇ ਡਾਇਰੈਕਟਰ ਸ੍ਰੀ ਪ੍ਰਿਯੰਕ ਭਾਰਤੀ ਆਦਿ ਹਾਜ਼ਰ ਸਨ।
ਸ੍ਰੀ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸ਼ੁਰੂ ਕੀਤੀ ਸਵੱਛ ਭਾਰਤ ਅਭਿਆਨ ਤਹਿਤ ਉਨ੍ਹਾਂ ਵੱਡੇ ਸ਼ਹਿਰਾਂ ਨੂੰ ਇਸ ਕਾਰਜ ਲਈ ਵਿਸ਼ੇਸ਼ ਗਰਾਂਟ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰਦਿਆਂ ਅੱਜ ਪਹਿਲੇ ਪੜਾਅ ਵਿੱਚ ਚਾਰ ਨਗਰ ਨਿਗਮਾਂ ਨੂੰ ਸਾਢੇ ਤਿੰਨ ਕਰੋੜ ਰੁਪਏ ਵੰਡੇ ਗਏ। ਇਸ ਤੋਂ ਇਲਾਵਾ 131 ਸਥਾਨਕ ਸਰਕਾਰਾਂ ਨੂੰ ਵਿਕਾਸ ਕਾਰਜਾਂ ਲਈ 71.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਸ ਨਾਲ ਸ਼ਹਿਰਾਂ/ਕਸਬਿਆਂ ਵਿੱਚ ਰੁਕੇ ਅਤੇ ਚੱਲ ਰਹੇ ਵਿਕਾਸ ਕੰਮਾਂ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ 25 ਲੱਖ ਰੁਪਏ ਅਤੇ ਵੱਧ ਤੋਂ ਵੱਧ ਸਾਢੇ ਤਿੰਨ ਕਰੋੜ ਰੁਪਏ ਇਕ ਸ਼ਹਿਰ ਜਾਂ ਕਸਬੇ ਨੂੰ ਦਿੱਤੇ ਗਏ ਹਨ। ਇਹ ਰਾਸ਼ੀ ਸ਼ਹਿਰਾਂ ਅਨੁਸਾਰ ਜਾਰੀ ਕੀਤੀ ਗਈ ਹੈ।
ਸ੍ਰੀ ਜੋਸ਼ੀ ਨੇ ਕਿਹਾ ਕਿ ਸਵੱਛ ਭਾਰਤ ਤਹਿਤ ਜਿਨ੍ਹਾਂ ਚਾਰ ਨਗਰ ਨਿਗਮਾਂ ਨੂੰ ਸਾਢੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਹੁਸ਼ਿਆਰਪੁਰ, ਮੋਗਾ ਤੇ ਪਠਾਨਕੋਟ ਤੇ ਮੋਗਾ ਨੂੰ 1-1 ਕਰੋੜ ਰੁਪਏ ਅਤੇ ਬਠਿੰਡਾ ਨੂੰ 50 ਲੱਖ ਰੁਪਏ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਵੱਛ ਭਾਰਤ ਅਤੇ ਵਿਕਾਸ ਕਾਰਜਾਂ ਲਈ ਵੱਖਰੀ ਜਾਰੀ ਕੀਤੀ ਰਾਸ਼ੀ ਮਿਲਾ ਕੇ ਹੁਸ਼ਿਆਰਪੁਰ ਨੂੰ ਕੁੱਲ 1.5 ਕਰੋੜ ਰੁਪਏ, ਪਠਾਨਕੋਟ ਨੂੰ 3.5 ਕਰੋੜ ਰੁਪਏ, ਬਠਿੰਡਾ ਨੂੰ 1 ਕਰੋੜ ਰੁਪਏ ਤੇ ਮੋਗਾ ਨੂੰ 2 ਕਰੋੜ ਰੁਪਏ ਦੀ ਰਾਸ਼ੀ ਦੇ ਡਰਾਫਟ ਸੌਂਪੇ ਗਏ। ਇਕ ਹੋਰ ਨਗਰ ਨਿਗਮ ਸ਼ਹਿਰ ਫਗਵਾੜਾ ਨੂੰ 1.60 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਨੂੰ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਰਾਸ਼ੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਵਿੱਚ ਹੁਸ਼ਿਆਰਪੁਰ ਨੂੰ 1.5 ਕਰੋੜ ਰੁਪਏ, ਦਸੂਹਾ, ਟਾਂਡਾ, ਮੁਕੇਰੀਆ ਤੇ ਗੜ੍ਹਸ਼ੰਕਰ ਨੂੰ 50-50 ਵੱਖ ਰੁਪਏ, ਹਰਿਆਣਾ, ਸ਼ਾਮ ਚੁਰਾਸੀ ਤੇ ਗੜ੍ਹਦੀਵਾਲਾ ਨੂੰ 25-25 ਲੱਖ ਰੁਪਏ, ਜਲੰਧਰ ਜ਼ਿਲੇ ਵਿੱਚ ਫਿਲੌਰ ਨੂੰ 1 ਕਰੋੜ ਰੁਪਏ, ਨਕੋਦਰ ਨੂੰ 50 ਲੱਖ ਰੁਪਏ, ਅਲਾਵਲਪੁਰ, ਨੂਰ ਮਹਿਲ, ਕਰਤਾਰਪੁਰ, ਸ਼ਾਹਕੋਟ, ਲੋਹੀਆ, ਮਹਿਤਪੁਰ ਤੇ ਆਦਮਪੁਰ ਨੂੰ 25-25 ਲੱਖ ਰੁਪਏ, ਕਪੂਰਥਲਾ ਜ਼ਿਲੇ ਵਿੱਚ ਫਗਵਾੜਾ ਨੂੰ 1.6 ਕਰੋੜ ਰੁਪਏ, ਕਪੂਰਥਲਾ ਨੂੰ ਨੂੰ ਕਰੋੜ ਰੁਪਏ, ਸੁਲਤਾਨਪੁਰ ਲੋਧੀ ਨੂੰ 75 ਲੱਖ ਰੁਪਏ, ਭੁਲੱਥ ਤੇ ਨਡਾਲਾ ਨੂੰ 25-25 ਲੱਖ ਰੁਪਏ, ਸ਼ਹੀਦ ਭਗਤ ਸਿੰਘ ਨਗਰ (ਨਵਾਸ਼ਹਿਰ) ਜ਼ਿਲੇ ਵਿੱਚ ਨਵਾਸ਼ਹਿਰ ਨੂੰ 1 ਕਰੋੜ ਰੁਪਏ, ਰਾਹੋਂ ਤੋ ਬੰਗਾ ਨੂੰ 50-50 ਲੱਖ ਰੁਪਏ, ਅੰਮ੍ਰਿਤਸਰ ਜ਼ਿਲੇ ਵਿੱਚ ਜੰਡਿਆਲਾ ਗੁਰੂ, ਅਜਨਾਲਾ ਤੇ ਮਜੀਠਾ ਨੂੰ 50-50 ਲੱਖ ਰੁਪਏ, ਰਮਦਾਸ ਤੇ ਰਈਆ ਨੂੰ 25-25 ਲੱਖ ਰੁਪਏ, ਤਰਨ ਤਾਰਨ ਜ਼ਿਲੇ ਵਿੱਚ ਤਰਨ ਤਾਰਨ ਨੂੰ 1 ਕਰੋੜ ਰੁਪਏ, ਪੱਟੀ ਨੂੰ 50 ਲੱਖ ਰੁਪਏ ਤੇ ਭਿੱਖੀਵਿੰਡ ਨੂੰ 25 ਲੱਖ ਰੁਪਏ, ਗੁਰਦਾਸਪੁਰ ਜ਼ਿਲੇ ਵਿੱਚ ਫਤਹਿਗੜ੍ਹ ਚੂੜੀਆ ਨੂੰ 1.5 ਲੱਖ ਰੁਪਏ, ਗੁਰਦਾਸਪੁਰ ਤੇ ਬਟਾਲਾ ਨੂੰ 1-1 ਕਰੋੜ ਰੁੁਪਏ, ਦੀਨਾਨਗਰ, ਕਾਦੀਆ ਤੇ ਡੇਰਾ ਬਾਬਾ ਨਾਨਕ ਨੂੰ 50-50 ਲੱਖ ਰੁਪਏ, ਧਾਰੀਵਾਲ ਤੇ ਸ੍ਰੀ ਹਰਗੋਬਿੰਦਪੁਰ ਨੂੰ 25-25 ਲੱਖ ਰੁਪਏ, ਪਠਾਨਕੋਟ ਜ਼ਿਲੇ ਵਿੱਚ ਪਠਾਨਕੋਟ ਨੂੰ 3.50 ਕਰੋੜ ਰੁਪਏ ਤੇ ਸੁਜਾਨਪੁਰ ਨੂੰ 40 ਲੱਖ ਰੁਪਏ, ਲੁਧਿਆਣਾ ਜ਼ਿਲੇ ਵਿੱਚ ਜਗਰਾਓ ਨੂੰ 1 ਕਰੋੜ ਰੁਪਏ, ਸਮਰਾਲਾ ਨੂੰ 75 ਲੱਖ ਰੁਪਏ, ਦੋਰਾਹਾ, ਪਾਇਲ ਤੇ ਰਾਏਕੋਟ ਨੂੰ 50-50 ਲੱਖ ਰੁਪਏ, ਫਤਹਿਗੜ੍ਹ ਸਾਹਿਬ ਜ਼ਿਲੇ ਵਿੱਚ ਸਰਹਿੰਦ ਨੂੰ 75 ਲੱਖ ਰੁਪਏ, ਬੱਸੀ ਪਠਾਣਾ ਤੇ ਖਮਾਣੋਂ ਨੂੰ 50-50 ਲੱਖ ਰੁਪਏ ਦੇ ਡਰਾਫਟ ਵੰਡੇ ਗਏ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਜੋਸ਼ੀ ਨੇ ਅਗਾਂਹ ਦੱਸਿਆ ਕਿ ਰੂਪਨਗਰ ਜ਼ਿਲੇ ਵਿੱਚ ਚਮਕੌਰ ਸਾਹਿਬ ਨੂੰ 75 ਲੱਖ ਰੁਪਏ, ਮੋਰਿੰਡਾ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ 50-50 ਲੱਖ ਰੁਪਏ, ਰੂਪਨਗਰ, ਨੂਰਪੁਰ ਬੇਦੀ ਤੇ ਸ੍ਰੀ ਕੀਰਤਪੁਰ ਸਾਹਿਬ ਨੂੰ 25-25 ਲੱਖ ਰੁਪਏ, ਪਟਿਆਲਾ ਜ਼ਿਲੇ ਵਿੱਚ ਸਮਾਣਾ ਨੂੰ 1 ਕਰੋੜ ਰੁਪਏ, ਰਾਜਪੁਰਾ ਨੂੰ 75 ਲੱਖ ਰੁਪਏ, ਪਾਤੜਾਂ ਨੂੰ 50 ਲੱਖ ਰੁਪਏ, ਸਨੌਰ, ਬਨੂੜ ਤੇ ਘੱਗਾ ਨੂੰ 25-25 ਲੱਖ ਰੁਪਏ, ਸੰਗਰੂਰ ਜ਼ਿਲੇ ਵਿੱਚ ਸੰਗਰੂਰ, ਸੁਨਾਮ ਤੇ ਮਾਲੇਰਕੋਟਲਾ ਨੂੰ 1-1 ਕਰੋੜ ਰੁਪਏ, ਭਵਾਨੀਗੜ੍ਹ, ਲਹਿਰਾਗਾਗਾ, ਧੂਰੀ ਤੇ ਅਹਿਮਦਗੜ੍ਹ ਨੂੰ 50-50 ਲੱਖ ਰੁਪਏ, ਲੌਂਗੋਵਾਲ, ਚੀਮਾ ਤੇ ਅਮਰਗੜ੍ਹ ਨੂੰ 25-25 ਲੱਖ ਰੁਪਏ, ਬਰਨਾਲਾ ਜ਼ਿਲੇ ਵਿੱਚ ਬਰਨਾਲਾ ਨੂੰ 1 ਕਰੋੜ ਰੁਪਏ, ਤਪਾ ਨੂੰ 50 ਲੱਖ ਰੁਪਏ, ਧਨੌਲਾ ਤੇ ਭਦੌੜ ਨੂੰ 25-25 ਲੱਖ ਰੁਪਏ, ਐਸ.ਏ.ਐਸ.ਨਗਰ ਜ਼ਿਲੇ ਵਿੱਚ ਖਰੜ, ਡੇਰਾਬਸੀ ਤੇ ਜ਼ੀਰਕਪੁਰ ਨੂੰ 1-1 ਕਰੋੜ ਰੁਪਏ, ਕੁਰਾਲੀ, ਨਵਾਂਗਾਓ ਤੇ ਲਾਲੜੂ ਨੂੰ 50-50 ਲੱਖ ਰੁਪਏ, ਬਠਿੰਡਾ ਜ਼ਿਲੇ ਵਿੱਚ ਬਠਿੰਡਾ ਨੂੰ 1 ਕਰੋੜ ਰੁਪਏ, ਰਾਮਪੁਰਾ ਫੂਲ ਤੇ ਭੂਚੋ ਮੰਡੀ ਨੂੰ 75-75 ਲੱਖ ਰੁਪਏ, ਗੋਨਿਆਣਾ ਨੂੰ 50 ਲੱਖ ਰੁਪਏ, ਮੌੜ, ਰਾਮਾ, ਕੋਟਫੱਤਾ, ਸੰਗਤ, ਮਹਿਰਾਜ, ਮਲੂਕਾ, ਕੋਠਾ ਗੁਰੂ, ਕੋਟ ਸ਼ਮੀਰ, ਲਹਿਰਾ ਮੁਹੱਬਤ, ਬਾਲਿਆਂਵਾਲੀ, ਭਾਈਰੂਪਾ, ਚਾਉਕੇ, ਰਾਮਪੁਰਾ, ਨਥਾਣਾ, ਮੰਡੀ ਕਲਾਂ ਨੂੰ 25-25 ਲੱਖ ਰੁਪਏ, ਮਾਨਸਾ ਜ਼ਿਲੇ ਵਿੱਚ ਮਾਨਸਾ, ਬੁੱਢਲਾਡਾ, ਸਰਦੂਲਗੜ੍ਹ ਨੂੰ 1-1 ਕਰੋੜ ਰੁਪਏ, ਬਰੇਟਾ ਨੂੰ 50 ਲੱਖ ਰੁਪਏ, ਬੋਹਾ ਤੇ ਜੋਗਾ ਨੂੰ 25-25 ਲੱਖ ਰੁਪਏ, ਮੁਕਤਸਰ ਜ਼ਿਲੇ ਵਿੱਚ ਮੁਕਤਸਰ, ਮਲੋਟ ਤੇ ਗਿੱਦੜਬਾਹਾ ਨੂੰ 1-1 ਕਰੋੜ ਰੁਪਏ, ਬੜੀਵਾਲਾ ਨੂੰ 25 ਲੱਖ ਰੁਪਏ, ਫਿਰੋਜ਼ਪੁਰ ਜ਼ਿਲੇ ਵਿੱਚ ਫਿਰੋਜ਼ਪੁਰ ਨੂੰ 1.5 ਕਰੋੜ ਰੁਪਏ, ਗੁਰੂ ਹਰਸਹਾਏ ਨੂੰ 1 ਕਰੋੜ ਰੁਪਏ, ਜ਼ੀਰਾ ਨੂੰ 50 ਲੱਖ ਰੁਪਏ, ਤਲਵੰਡੀ ਭਾਈ, ਮੁੱਦਕੀ, ਮੱਖੂ ਤੇ ਮਮਦੋਟ ਨੂੰ 25-25 ਲੱਖ ਰੁਪਏ, ਮੋਗਾ ਜ਼ਿਲੇ ਵਿੱਚ ਮੋਗਾ ਨੂੰ 2 ਕਰੋੜ ਰੁਪਏ, ਬੱਧਨੀ ਕਲਾਂ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਤੇ ਕੋਟ ਈਸੇ ਖਾਂ ਨੂੰ 25-25 ਲੱਖ ਰੁਪਏ, ਫਾਜ਼ਿਲਕਾ ਜ਼ਿਲੇ ਵਿੱਚ ਫਾਜ਼ਿਲਕਾ ਤੇ ਅਬੋਹਰ ਨੂੰ 1-1 ਕਰੋੜ ਰੁਪਏ, ਜਲਾਲਾਬਾਦ ਨੂੰ 50 ਲੱਖ ਰੁਪਏ, ਅਰਨੀਵਾਲਾ ਸ਼ੇਖ ਸਬਾਨ ਨੂੰ 25 ਲੱਖ ਰੁਪਏ, ਫਰੀਦਕੋਟ ਜ਼ਿਲੇ ਵਿੱਚ ਕੋਟਕਪੂਰਾ ਨੂੰ 1 ਕਰੋੜ ਰੁਪਏ ਅਤੇ ਫਰੀਦਕੋਟ ਤੇ ਜੈਤੋ ਨੂੰ 50-50 ਲੱਖ ਰੁਪਏ ਦੇ ਡਰਾਫਟ ਵੰਡੇ ਗਏ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply