ਅੰਮ੍ਰਿਤਸਰ, 26 ਦਸੰਬਰ (ਪ੍ਰਵੀਨ ਸਹਿਗਲ) – ਬੈਂਕਾਂ ਦੇ ਕੰਨਕੁਰੈਂਟ ਆਡੀਟਰਾਂ ਦੇ ਸਰਟੀਫੀਕੇਟ ਕੋਰਸ ਦਾ ਹੋਟਲ ਰਮਾਡਾ ਵਿਖੇ ਆਯੋਜਨ ਕੀਤਾ ਗਿਆ, ਜਿਸ ਵਿਚ ਬੈਂਕਾਂ ਦੇ ਚਾਰਟਰਡ ਅਕਾਉਟੈਂਟਾਂ ਦੇ ਸ਼ਪੈਸ਼ਲ ਇਨਟਰੈਕਸ਼ਨ ਸ਼ੈਸਨ ਵਿਚ ਪੰਜਾਬ ਐੰਡ ਸਿੰਧ ਬੈੰਕ ਦੇ ਜੋਨਲ ਮਨੈਜਰ ਸ. ਹਰਚਰਨ ਸਿੰਘ ਨੂੰ ਸਪੈਸ਼ਲ ਤੌਰ ਤੇ ਹਿੱਸਾ ਲੈਣ ਲਈ ਸੱਦਾ ਪੱਤਰ ਦਿਤਾ ਗਿਆ, ਜਿਸ ਵਿੱਚ ਸ਼੍ਰੀ ਅਨਿਲ ਰਾਣੇ, ਸੀ. ਏ ਐਸ ਦਿਆਨਿਧੀ, ਸੀ.ਏ ਲਕਸ਼ਮਾਨਾ ਰਾਓ, ਵੀ ਸੋਮਾਖਰ ਆਦਿ ਵਿਸ਼ੇਸ਼ ਤੌਰ ‘ਤੇ ਪੁਜੇ ਹੋਏ ਸਨ।ਇਸ ਮੌਕੇ ਬੋਲਦਿਆਂ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮਨੈਜਰ ਸ. ਹਰਚਰਨ ਸਿੰਘ ਨੇ ਸਾਰੇ ਹੀ ਚਾਰਟਰਡ ਅਕਾਉਟੈਂਟਾ ਨੂੰ ਕਿਹਾ ਕਿ ਉਹ ਕੰਕਰਿਟ ਆਡਿਟ ਕਰਦੇ ਸਮੇ ਬੈੰਕ ਮੈਨਜਰਾਂ ਦੀ ਕਾਰਗੁਜਾਰੀ, ਕਰਜ਼ਾ ਅਪਰੇਜਲ ਜਾਂ ਹੋਰ ਖਾਮੀਆਂ ਦਾ ਹੱਲ ਕਰਨ ਬਾਰੇ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਣ, ਤਾਂਾ ਜੋ ਬੈਂਕਾਂ ਦੇ ਐਨ. ਪੀ. ਏ ਘਟਾਏ ਜਾ ਸਕਣ ਅਤੇ ਕਾਰਜ ਪ੍ਰਣਾਲੀ ਨੂੰ ਸੁਚੱਜੇ ਢਗ ਨਾਲ ਚਲਾਉਣ ਲਈ ਰੁਟੀਨ ਵਰਕਿੰਗ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ ।ਇਸ ਮੌਕੇ ਹੋਰਨਾਂ ਬੈਂਕਾਂ ਦੇ ਨੁਮਾਇੰਦੇ ਵੀ ਹਾਜਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …