Sunday, July 27, 2025
Breaking News

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਨਵੇਂ ਸਾਲ ਦਾ ਕੈਲੰਡਰ ਸਹਾਇਕ ਕਮਿਸ਼ਨਰ ਗੋਇਲ ਨੇ ਕੀਤਾ ਜਾਰੀ

ਸੰਗਰੂਰ,14 ਜਨਵਰੀ (ਜਗਸੀਰ ਲੌਂਗੋਵਾਲ)- ਸਥਾਨਕ ਜਿਲ੍ਹਾ ਕੰਪਲੈਕਸ ਵਿਖੇ ਸਥਿਤ ਪੈਨਸ਼ਨਰਜ਼ ਦਫ਼ਤਰ ਵਿੱਚ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਮਾਗਮ ਜੀਤ ਸਿੰਘ ਢੀਂਡਸਾ ਪ੍ਧਾਨ ਦੀ ਅਗਵਾਈ ਅਤੇ ਲਾਭ ਸਿੰਘ, ਸਤਪਾਲ ਸਿੰਗਲਾ, ਨੰਦ ਲਾਲ ਮਲਹੋਤਰਾ, ਗੁਰਦੀਪ ਸਿੰਘ ਮੰਗਵਾਲ, ਗੁਰਦੇਵ ਸਿੰਘ ਭੁਲਰ, ਹਰਪਾਲ ਸਿੰਘ ਸੰਗਰੂਰਵੀ, ਨਿਹਾਲ ਸਿੰਘ ਮੰਗਵਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।ਕੌਮਾਂਤਰੀ ਧੀ ਦਿਵਸ ਅਤੇ ਲੋਹੜੀ ਨੂੰ ਸਮਰਪਿਤ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਰਿਚਾ ਗੋਇਲ ਪੀ.ਸੀ.ਐਸ ਸਹਾਇਕ ਕਮਿਸ਼ਨਰ ਜਨਰਲ ਨੇ ਸ਼ਮੂਲੀਅਤ ਕੀਤੀ।ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ਼ ਸੰਚਾਲਨ ਅਧੀਨ ਜੀਤ ਸਿੰਘ ਢੀਂਡਸਾ ਨੇ ਮੈਡਮ ਰਿਚਾ ਗੋਇਲ ਦਾ ਨਿੱਘਾ ਸਵਾਗਤ ਕੀਤਾ ਅਤੇ ਐਸੋਸੀਏਸ਼ਨ ਵਲੋਂ ਪਿਛਲੇ ਸਾਲ ਪੈਨਸ਼ਨਰਜ਼ ਸਾਥੀਆਂ, ਬਜ਼਼ੁਰਗਾਂ ਦੀ ਸਿਹਤ ਤੰਦਰੁਸਤੀ ਲਈ ਅਤੇ ਹੇਰ ਸਮਾਜ ਸੇਵੀ ਕਾਰਜ਼ਾਂ ਬਾਰੇ ਦੱਸਿਆ।ਵੱਖ-ਵੱਖ ਬੁਲਾਰਿਆਂ ਜਗਜੀਤ ਇੰਦਰ ਸਿੰਘ ਚੇਅਰਮੈਨ, ਸੱਜਣ ਸਿੰਘ ਪੂਨੀਆ, ਕੌਰ ਸਿੰਘ, ਅਮਰ ਸਿੰਘ ਚਾਹਲ, ਸੁਰਿੰਦਰ ਪਾਲ ਸਿੰਘ ਸਿਦਕੀ, ਵਾਸਦੇਵ ਸ਼ਰਮਾ ਨੇ ਵਿਚਾਰਾਂ ਅਤੇ ਗੀਤ ਸੰਗੀਤ ਰਾਹੀਂ ਨਵੇਂ ਸਾਲ ਅਤੇ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਰਿਚਾ ਗੋਇਲ ਨੇ ਕਿਹਾ ਕਿ ਨਵੇਂ ਸਾਲ ਵਿੱਚ ਬਜ਼਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ‘ਤੇ ਅਤਿਅੰਤ ਖੁਸ਼ ਮਹਿਸੂਸ ਹੋ ਰਹੀ ਹੈ।ਉਨ੍ਹਾਂ ਨੇ ਨਵੇਂ ਸਾਲ ਅਤੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ।ਮੈਡਮ ਵਲੋਂ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਤਿਆਰ ਕੀਤੇ ਨਵੇਂ ਸਾਲ ਦੇ ਕੈਲੰਡਰ ਨੂੰ ਜਾਰੀ ਕਰਨ ਦੀ ਰਸਮ ਅਦਾ ਕੀਤੀ।
ਉਪਰੰਤ ਫ਼ਕੀਰ ਚੰਦ, ਭੁਪਿੰਦਰ ਪਾਲ, ਓ.ਪੀ ਅਰੋੜਾ, ਨਰੇਸ਼ ਕੁਮਾਰ ਭੱਲਾ, ਧਰਮਪਾਲ ਅਹੂਜਾ, ਗੁਰਚਰਨ ਸਿੰਘ ਭੱਠਲ, ਜਗਦੀਸ਼ ਸਿੰਘ, ਸ਼ਿਵ ਚਰਨ ਸ਼ਰਮਾ, ਤ੍ਰਿਲੋਕੀ ਗੁਪਤਾ, ਭਜਨ ਸਿੰਘ, ਜਰਨੈਲ ਸਿੰਘ, ਕੁਲਵੰਤ ਸਿੰਘ, ਰਾਜ ਕੁਮਾਰ ਸ਼ਰਮਾ ਆਦਿ ਦੇ ਜਨਮ ਦਿਨ ਮਨਾਏ ਗਏ ਅਤੇ ਤੋਹਫ਼ੇ ਦੇ ਕੇ ਉਨਾਂ ਨੂੰ ਸਨਮਾਨਿਤ ਕੀਤਾ। ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ ਨੇ ਧੰਨਵਾਦੀ ਸ਼ਬਦ ਕਹੇ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਦੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ 20 ਜਨਵਰੀ ਨੂੰ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ‘ਤੇ ਐਸੋਸੀਏਸ਼ਨ ਵਲੋਂ ਸਵੇਰੇ 10 ਵਜੇ ਰੋਸ ਰੈਲੀ ਅਤੇ ਧਰਨਾ ਦਿੱਤਾ ਜਾਵੇਗਾ।ਐਸੋਸੀਏਸ਼ਨ ਵਲੋਂ ਪ੍ਰਧਾਨ ਜੀਤ ਸਿੰਘ ਢੀਂਡਸਾ, ਸੁਰਿੰਦਰ ਕੌਰ ਨੇ ਮੁੱਖ ਮਹਿਮਾਨ ਰਿਚਾ ਗੋਇਲ ਨੂੰ ਸ਼ਾਲ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਗੁਰਦੇਵ ਸਿੰਘ, ਨਿਰਮਲ ਗੁਪਤਾ, ਤਰਨਜੀਤ ਸਿੰਘ, ਭੂਸ਼ਣ, ਪ੍ਰੀਤਮ ਸਿੰਘ, ਜਗਦੀਪ ਸਿੰਘ, ਗੁਰਚੇਤ ਸਿੰਘ ਆਦਿ ਵੱਡੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …