ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਜਨਰਲ ਕਮੇਟੀ ਦੀਆਂ ਹੋਈਆ ਚੋਣਾਂ ਨੂੰ ਲੈ ਕੇ ਅੱਜ ਇਕ ਵਾਰ ਫਿਰ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਉਹਨਾਂ ਦੀ ਟੀਮ ਨੇ ਬਾਜ਼ੀ ਮਾਰੀ ਹੈ।ਅੱਜ ਚੋਣਾਂ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਕੁੱਲ 491 ਮੈਂਬਰਾਂ ਵਿਚੋਂ 399 ਮੈਂਬਰਾਂ ਨੇ ਵੋਟਾਂ ਪਾਈਆ।ਪ੍ਰਧਾਨਗੀ ਦੇ ਅਹੁੱਦੇ ‘ਤੇ ਖੜ੍ਹੇ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ 247 ਅਤੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ 242, ਮੀਤ ਪ੍ਰਧਾਨ ਜਗਜੀਤ ਸਿੰਘ ਬੰਟੀ ਨੇ 212, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ ਨੇ 226, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ 221 ਅਤੇ ਰਮਨੀਕ ਸਿੰਘ ਨੇ 217 ਵੋਟਾਂ ਹਾਸਲ ਕਰਕੇ ਨਾਲ ਜਿੱਤ ਪ੍ਰਾਪਤ ਕੀਤੀ।ਪ੍ਰਧਾਨ ਡਾ. ਨਿੱਜ਼ਰ ਨੇ 97 ਵੋਟਾਂ, ਮੀਤ ਪ੍ਰਧਾਨ ਸੇਠੀ ਨੇ 92, ਮੀਤ ਪ੍ਰਧਾਨ ਬੰਟੀ ਨੇ 32, ਸਥਾਨਕ ਪ੍ਰਧਾਨ ਸਾਹਨੀ ਨੇ 61, ਆਨਰੇਰੀ ਸਕੱਤਰ ਕੱਥੂਨੰਗਲ ਨੇ 35 ਅਤੇ ਰਮਨੀਕ ਸਿੰਘ ਨੇ 63 ਵੋਟਾਂ ਦੇ ਫਰਕ ਨਾਲ ਬਾਜ਼ੀ ਮਾਰੀ।
ਡਾ. ਇੰਦਰਬੀਰ ਸਿੰਘ ਨਿੱਜ਼ਰ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ।ਭਵਿੱਖ ਵਿੱਚ ਵੀ ਅਸੀਂ ਦੀਵਾਨ ਦੀ ਚੜ੍ਹਦੀ ਕਲਾ ਲਈ ਸਭ ਦੇ ਸਹਿਯੋਗ ਨਾਲ ਇਕਮੁੱਠ ਹੋ ਕੇ ਕੰਮ ਕਰਾਂਗੇ।ਜਿੱਤ ਦੀ ਖੁਸ਼ੀ ਵਿੱਚ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ ਅਤੇ ਪ੍ਰਮਾਤਮਾ ਦਾ ਇਸ ਅਪਾਰ ਸਫਲਤਾ ਲਈ ਸ਼ੁਕਰਾਨਾ ਅਦਾ ਕੀਤਾ ਗਿਆ।
Check Also
ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼
ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …