Monday, September 16, 2024

ਰੱਤੋਕੇ ਸਕੂਲ ਦੇ ਵਿਦਿਆਰਥੀਆਂ ਨੇ ਡੀ.ਟੀ.ਐਫ ਵਜ਼ੀਫਾ ਪ੍ਰੀਖਿਆ ‘ਚ ਮਾਰੀਆਂ ਮੱਲ੍ਹਾਂ

ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਵਲੋਂ ਹਰ ਸਾਲ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਦੀ ਕਰਵਾਈ ਜਾਂਦੀ ਵਜ਼ੀਫਾ ਪ੍ਰੀਖਿਆ ਵਿੱਚ ਜਿਲ੍ਹਾ ਪੱਧਰ ‘ਤੇ ਪਹਿਲੇ 13 ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਡੀ.ਟੀ.ਐਫ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ।ਇਸ ਸਾਲ ਮਿਡਲ ਵਰਗ ਵਿੱਚ ਪਹਿਲੇ 13 ਸਥਾਨਾਂ ਵਿਚੋਂ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਪਹਿਲੇ, ਦੂਸਰੇ ਸਮੇਤ ਪਹਿਲੇ ਅੱਠ ਸਥਾਨ ਹਾਸਲ ਕੀਤੇ ਹਨ ਅਤੇ ਪ੍ਰਾਇਮਰੀ ਵਰਗ ਵਿੱਚ ਪਹਿਲੇ 13 ਸਥਾਨਾਂ ਉਪਰ ਰਤੋਕੇ ਦੇ 15 ਵਿਦਿਆਰਥੀ ਆਏ ਹਨ।ਮਿਡਲ ਵਰਗ ਵਿੱਚ ਖੁਸ਼ਪ੍ਰੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਅਤੇ ਅਰਮਾਨ ਜੋਤ ਸਿੰਘ ਪੁੱਤਰ ਅਤਵਿੰਦਰ ਸਿੰਘ ਨੇ ਜਿਲ੍ਹੇ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ।ਪ੍ਰਾਇਮਰੀ ਵਰਗ ਵਿੱਚ ਉਦੈ ਸਿੰਘ ਮਨੇਸ ਨੇ ਜਿਲ੍ਹੇ ਵਿਚੋਂ ਦੂਸਰਾ, ਖੁਸ਼ਮਿੰਦਰ ਕੌਰ ਨੇ ਜਿਲ੍ਹੇ ਵਿਚੋਂ ਤੀਸਰਾ ਅਤੇ ਨਵਨੀਤ ਕੌਰ ਨੇ ਜਿਲ੍ਹੇ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਹੈ।ਇਸ ਤਰਾਂ ਰਤੋਕੇ ਸਕੂਲ ਨੇ ਜਿਲ੍ਹੇ ਵਿਚੋਂ ਕੁੱਲ ਤੇਈ ਸਥਾਨ ਪ੍ਰਾਪਤ ਕੀਤੇ ਹਨ।
ਇਸ ਸ਼ਾਨਾਮੱਤੀ ਪ੍ਰਾਪਤੀ ‘ਤੇ ਬੋਲਦਿਆਂ ਸਕੂਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਭੁੱਲਰ ਨੇ ਇਸ ਨੂੰ ਵਿਦਿਆਰਥੀਆਂ ਅਤੇ ਸਟਾਫ ਦੀ ਅਣਥੱਕ ਮਿਹਨਤ ਦਾ ਸਿੱਟਾ ਕਰਾਰ ਦਿੱਤਾ ਹੈ।ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਬੱਲੀ ਅਤੇ ਸਰਪੰਚ ਕੁਲਦੀਪ ਕੌਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ।ਪਿੰਡ ਦੀ ਪੰਚਾਇਤ ਅਤੇ ਸਕੂਲ ਕਮੇਟੀ ਵਲੋਂ ਸਫਲ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਚਰਨ ਸਿੰਘ ਸਰਪੰਚ, ਸਰਦਾਰ ਕੁਲਦੀਪ ਸਿੰਘ ਕਾਲੀ, ਮਨਜੀਤ ਸਿੰਘ ਫੌਜੀ, ਵਿਜੇ ਕੁਮਾਰ, ਜਗਪਾਲ ਸਾਹੋਕੇ, ਪਾਲੀ ਧਨੌਲਾ, ਸਾਹਿਲ ਪ੍ਰੀਤ ਸਿੰਘ, ਸਾਹਿਬ ਸਿੰਘ, ਮੱਖਣ ਲਾਲ ਢੱਡਰੀਆਂ, ਜਵਾਲਾ ਸਿੰਘ ਜੇ.ਈ, ਮਾਸਟਰ ਬੰਤਾ ਸਿੰਘ ਰੱਤੋਕੇ, ਸਕੂਲ ਸਟਾਫ ਮੈਂਬਰ ਸੁਖਪਾਲ ਸਿੰਘ, ਪ੍ਰਦੀਪ ਸਿੰਘ, ਪਰਵੀਨ ਕੌਰ, ਰੇਨੂ ਸਿੰਗਲਾ, ਸਤਪਾਲ ਕੌਰ, ਚਰਨਜੀਤ ਕੌਰ, ਮੈਡਮ ਕਰਮਜੀਤ ਕੌਰ, ਮੈਡਮ ਰਣਜੀਤ ਕੌਰ ਅਤੇ ਪਤਵੰਤੇ ਹਾਜ਼ਰ ਸਨ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …