Sunday, December 22, 2024

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰੂ ਨਾਨਕ ਮੋਦੀਖਾਨੇ ਦੀ ਸ਼ੁਰੂਆਤ

ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ) – ਧਾਰਮਿਕ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਦੀਆਂ ਸੇਵਾਵਾਂ ਦੀ ਲੜੀ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰੂ ਨਾਨਕ ਮੋਦੀਖਾਨੇ ਦੀ ਸ਼ੁਰੂਆਤ ਸਥਾਨਕ ਬਡਰੁੱਖਾਂ ਰੋਡ ਸਥਿਤ ਜ਼ੋਨਲ ਦਫ਼ਤਰ ਵਿਖੇ ਕੀਤੀ ਗਈ।ਸੰਤ ਬਾਬਾ ਬਲਜੀਤ ਸਿੰਘ ਫੱਕਰ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ, ਜਸਵਿੰਦਰ ਸਿੰਘ ਪ੍ਰਿੰਸ ਮੁਖੀ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਸੰਗਰੂਰ ਅਤੇ ਇੰਜੀਨੀਅਰ ਸਰੂਪ ਸਿੰਘ ਜੋਤੀਸਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਦਫ਼ਤਰ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਸਕੱਤਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਅਜਮੇਰ ਸਿੰਘ ਕੋਆਰਡੀਨੇਟਰ ਮੋਦੀਖਾਨਾ, ਗੁਰਮੇਲ ਸਿੰਘ ਵਿੱਤ ਸਕੱਤਰ, ਪ੍ਰੋ. ਨਰਿੰਦਰ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ ਅਕਾਦਮਿਕ ਖੇਤਰ, ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੀ ਆਰੰਭਤਾ ਗੁਰਬਾਣੀ ਪਾਠ ਨਾਲ ਕੀਤੀ ਗਈ।
ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ, ਗੁਰਿੰਦਰ ਸਿੰਘ ਗੁਜਰਾਲ ਸੀ.ਏ, ਹਰਵਿੰਦਰ ਸਿੰਘ ਬਿੱਟੂ, ਗੁਰਮੀਤ ਸਿੰਘ ਨਾਗੀ, ਹਰਜੀਤ ਸਿੰਘ ਢੀਂਗਰਾ, ਦਰਸ਼ਨ ਸਿੰਘ ਨੌਰਥ ਗੁਰਦੁਆਰਾ ਸਾਹਿਬ ਬੇਗਮਪੁਰਾ, ਜੋਗਿੰਦਰ ਸਿੰਘ ਖੇੜੀ, ਡਾ. ਦਰਸ਼ਨ ਸਿੰਘ, ਸਤਨਾਮ ਸਿੰਘ ਦਮਦਮੀ, ਰਾਮ ਪ੍ਰਕਾਸ਼ ਸਿੰਘ, ਜਰਨੈਲ ਸਿੰਘ ਥਲੇਸਾਂ, ਬਘੇਲ ਸਿੰਘ, ਅਤਰ ਸਿੰਘ, ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ, ਨਛੱਤਰ ਸਿੰਘ ਜੱਸੀ, ਡਾ ਦਰਸ਼ਨ ਸਿੰਘ ਆਸਟ੍ਰੇਲੀਆ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ, ਅਮਨਦੀਪ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਭਾਸ਼ਾਵਾਂ ਤੇ ਸਾਹਿਤ, ਹਰਕੀਰਤ ਕੌਰ ਜਥੇਬੰਦਕ ਸਕੱਤਰ ਇਸਤਰੀ ਕੌਂਸਲ, ਹਰਪ੍ਰੀਤ ਕੌਰ ਥਲੇਸਾਂ ਪ੍ਰਧਾਨ ਬੇਬੇ ਨਾਨਕੀ ਸਿਲਾਈ ਕੇਂਦਰ, ਕੁਲਵਿੰਦਰ ਕੌਰ ਢੀਂਗਰਾ ਪ੍ਰਧਾਨ ਧੀ ਪੰਜਾਬਣ ਮੰਚ, ਪਰਮਜੀਤ ਕੌਰ, ਸੁਖਵੰਤ ਕੌਰ, ਜਸਵਿੰਦਰ ਕੌਰ ਗੁਰੂ ਨਾਨਕ ਕਲੋਨੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆਦਿ ਹਾਜ਼ਰ ਸਨ।
ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਵਾਗਤੀ ਸ਼ਬਦ ਕਹੇ ਅਤੇ ਦਫਤਰ ਲਈ ਗਰੇਵਾਲ ਪਰਿਵਾਰ ਰਾਹੀਂ ਸੇਵਾ ਵਿੱਚ ਪ੍ਰਾਪਤ ਹੋਈ ਜਗਾ ਬਾਰੇ ਵਿਸਥਾਰ ਪੂਰਵਕ ਦੱਸਿਆ।ਲਾਭ ਸਿੰਘ ਨੇ ਤਿਆਰ ਕੀਤੀ ਬਿਲਡਿੰਗ ਵਿੱਚ ਵੱਖ ਵੱਖ ਸਹਿਯੋਗੀਆਂ ਵਲੋਂ ਮਿਲੇ ਸਹਿਯੋਗ ਦਾ ਜ਼ਿਕਰ ਕੀਤਾ ਅਤੇ ਕੀਤੇ ਜਾਣ ਵਾਲੇ ਸੇਵਾ ਕਾਰਜ਼ਾਂ ਦੀ ਜਾਣਕਾਰੀ ਦਿੱਤੀ।ਆਪ ਨੇ ਮੋਦੀਖਾਨੇ ਦੇ ਸਥਾਪਿਤ ਕਰਨ ਵਿੱਚ ਸੰਤ ਬਾਬਾ ਰਣਜੀਤ ਸਿੰਘ ਮੋਹਾਲੀ ਵਾਲਿਆਂ ਵਲੋਂ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ।
ਜਸਵਿੰਦਰ ਸਿੰਘ ਪ੍ਰਿੰਸ ਨੇ ਸਟੱਡੀ ਸਰਕਲ ਵਲੋਂ ਕੀਤੀ ਇਸ ਨਿਵੇਕਲੀ ਪਹਿਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਿੱਜੀ ਤੌਰ ਤੇ ਅਤੇ ਤਾਲਮੇਲ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ ਮੋਦੀਖਾਨੇ ਦੇ ਸਮਾਨ ਇਕੱਤਰ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।ਜਸਵੰਤ ਸਿੰਘ ਖਹਿਰਾ ਨੇ ਸਟੱਡੀ ਸਰਕਲ ਵਲੋਂ ਸ਼ੁਰੂ ਕੀਤੇ ਮੋਦੀਖਾਨੇ ਦੀ ਸਰਾਹਨਾ ਕੀਤੀ ਅਤੇ ਇਸ ਦਾ ਕੁਲੈਕਸ਼ਨ ਸੈਂਟਰ ਮਸਤੂਆਣਾ ਸਾਹਿਬ ਵਿਖੇ ਵੀ ਸਥਾਪਿਤ ਕਰਨ ਦਾ ਐਲਾਨ ਕੀਤਾ।ਬਾਬਾ ਬਲਜੀਤ ਸਿੰਘ ਫੱਕਰ ਨੇ ਕਿਹਾ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਸਹਾਇਤਾ ਦੇਣ ਲਈ ਸੇਵਾ ਕਾਰਜ਼ ਸ਼ੁਰੂ ਕਰਨ ‘ਤੇ ਸਟੱਡੀ ਸਰਕਲ ਵਧਾਈ ਦਾ ਪਾਤਰ ਹੈ।ਅਜਮੇਰ ਸਿੰਘ ਕੋਆਰਡੀਨੇਟਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਮੋਦੀਖਾਨਾ ਰੋਜ਼ਾਨਾ ਸ਼ਾਮ 4.00 ਵਜੇ 6.00 ਵਜੇ ਤੱਕ ਖੁੱਲੇਗਾ।ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸਾਡੇ ਕੋਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੇ ਇਸਤਰੀਆਂ ਦੇ ਕੱਪੜੇ ਮੌਜ਼ੂਦ ਹਨ, ਜੋ ਕਿ ਕੇਵਲ 13/- ਰੁਪਏ ਪ੍ਰਤੀ ਨਗ ਦਿੱਤੇ ਜਾਣਗੇ।
ਅਰਦਾਸ ਉਪਰੰਤ ਬਾਬਾ ਫੱਕਰ ਅਤੇ ਬਾਕੀ ਮਹਿਮਾਨਾਂ ਨੇ ਮੋਦੀਖਾਨੇ ਦਾ ਉਦਘਾਟਨ ਜੈਕਾਰਿਆਂ ਦੀ ਗੂੰਜ਼ ਵਿੱਚ ਕੀਤਾ ਅਤੇ ਹਾਜ਼ਰ ਲੋੜਵੰਦਾਂ ਨੂੰ ਕੱਪੜੇ ਦੇ ਕੇ ਮੋਦੀਖਾਨੇ ਸੇਵਾ ਦੀ ਸ਼ੁਰੂਆਤ ਕੀਤੀ।ਸਟੱਡੀ ਸਰਕਲ ਵਲੋਂ ਵਿਸ਼ੇਸ਼ ਮਹਿਮਾਨਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …