ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ) – ਅਭਿਆਨ ਫਾਊਂਡੇਸ਼ਨ ਦੇ ਸਟਾਫ਼ ਵਲੋਂ ਬਿਰਧ ਆਸ਼ਰਮ ਮਸਤੂਆਣਾ ਸਾਹਿਬ ਵਿਖੇ ਪਿਤਾ ਦਿਵਸ ਮਨਾਇਆ ਗਿਆ।ਸਟਾਫ਼ ਮੈਂਬਰਾਂ ਨੇ ਕਿਹਾ ਕਿ ਅਸੀਂ ਪਰਮਾਤਮਾ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸਾਨੂੰ ਇਨ੍ਹਾਂ ਬਜ਼ੁੁਰਗਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਆ ਹੈ।ਉਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਇਨ੍ਹਾਂ ਬਜ਼ੁਰਗਾਂ ਨਾਲ ਗੱਲਾਂਬਾਤਾਂ ਕਰਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ।ਇਸ ਸਮੇਂ ਸਟਾਫ਼ ਨੇ ਬਜ਼ੁਰਗਾਂ ਨਾਲ ਰਲ ਕੇ ਕੇਕ ਕੱਟਿਆ ਅਤੇ ਉਨ੍ਹਾਂ ਨੂੰ ਪੇਸਟਰੀਆਂ ਤੇ ਮਠਿਆਈਆਂ ਭੇਟ ਕੀਤੀਆਂ।ਬਜ਼ੁਰਗਾਂ ਨੇ ਕੇਕ ਕੱਟਣ ਉਪਰੰਤ ਨਰਸ ਗੁਰਮੀਤ ਕੌਰ ਅਤੇ ਸਟਾਫ਼ ਗੋਬਿੰਦ ਸਿੰਘ ਅਤੇ ਅਭਿਆਨ ਫਾਊਂਡੇਸ਼ਨ ਅਸ਼ੀਰਵਾਦ ਹੋਮ ਦੇ ਕਰਤਾ ਧਰਤਾ ਵਿਪਿਨ ਸ਼ਰਮਾ ਨੂੰ ਲੰਮੀ ਉਮਰ ਅਤੇ ਸਫ਼ਲਤਾ ਦਾ ਅਸ਼ੀਰਵਾਦ ਦਿੱਤਾ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …