ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) -ਸਥਾਨਕ ਮਕਬੂਲਪੁਰਾ ਵਿੱਚ ਨਵੇਂ ਸਾਲ ਦੇ ਸਬੰਧ ਵਿੱਚ ਇਲਾਕਾ ਵਾਸੀਆਂ ਵਲੋਂ ਲੰਗਰ ਲਗਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਲੰਗਰ ਦਾ ਸ਼ੁੱਭ ਅਰੰਭ ਕੀਤਾ ਅਤੇ ਲੰਗਰ ਵਰਤਾੳਣ ਦੀ ਸੇਵਾ ਕੀਤੀ।ਇਸ ਅਵਸਰ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਾਮਨਾ ਕੀਤੀ ਕਿ ਨਵਾਂ ਸਾਲ ਸ਼ਹਿਰ ਵਾਸੀਆਂ ਲਈ ਸੁੱਖ ਅਤੇ ਵਿਕਾਸ ਦੇ ਦਰਵਾਜੇ ਖੋਹਲੇ, ਨਸ਼ੇ ਦੇ ਆਤੰਕ ਨਾਲ ਘਿਰਿਆ ਪੰਜਾਬ ਮੁਕਤ ਹੋਵੇ ਅਤੇ ਨੌਜਵਾਨ ਵਰਗ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦੇਣ।ਇਸ ਮੌਕੇ ਕਸ਼ਮੀਰ ਸਿੰਘ, ਹਰਬੰਸ ਸਿੰਘ ਮਹਿਤਾ, ਡਾ. ਭੁਪਿੰਦਰ ਸਿੰਘ, ਕੁਲਬੀਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਸੰਤੋਖ ਸਿੰਘ, ਸੌਰਭ, ਜਸਵੰਤ ਸਿੰਘ, ਦਲਬੀਰ ਸਿੰਘ, ਸਿਮਰਨਜੀਤ ਸਿੰਘ, ਮੋਹਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …