Thursday, November 21, 2024

‘ਪੰਜ ਰੋਜ਼ਾ ਨਾਟ ਉਤਸਵ’ – ਦੂਜੇ ਦਿਨ ਕੇਵਲ ਧਾਲੀਵਾਲ ਨਿਰਦੇਸ਼ਤ ਨਾਟਕ ‘ਜਿਸ ਲਹੌਰ ਨਹੀ ਦੇਖਿਆ’ ਮੰਚਿਤ

ਅੰਮ੍ਰਿਤਸਰ, 2 ਜੁਲਾਈ (ਦੀਪ ਦਵਿੰਦਰ ਸਿੰਘ) – ਮੰਚ ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਪੰਜ ਰੋਜ਼ਾ ਨਾਟ ਉਤਸਵ ਦੇ ਦੂਜੇ ਦਿਨ ਅਸਗਰ ਵਜ਼ਾਹਤ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਜਿਸ ਲਹੌਰ ਨਹੀ ਦੇਖਿਆ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਜਿਸ ਲਾਹੌਰ ਨਹੀ ਦੇਖਿਆ (ਜਿਸ ਨੇ ਲਾਹੌਰ ਨਹੀਂ ਦੇਖਿਆ, ਉਸ ਦਾ ਜਨਮ ਨਹੀਂ ਹੋਇਆ”) 1980 ਦੇ ਦਹਾਕੇ ਵਿੱਚ ਲਿਖੀ ਗਈ ਸੀ।1947 ਵਿੱਚ ਬਣੀ ਇਹ ਇੱਕ ਮੁਸਲਿਮ ਪਰਿਵਾਰ ਦੀ ਕਹਾਣੀ ਹੈ, ਜੋ ਲਖਨਊ ਤੋਂ ਲਾਹੌਰ ਪਰਵਾਸ ਕਰਦਾ ਹੈ ਅਤੇ ਇੱਕ ਹਿੰਦੂ ਪਰਿਵਾਰ ਵਲੋਂ ਖਾਲੀ ਕੀਤੀ ਹਵੇਲੀ ਅਲਾਟ ਕੀਤੀ ਜਾਂਦੀ ਹੈ।ਡਰਾਮਾ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਉਨ੍ਹਾਂ ਨੂੰ ਹਵੇਲੀ ਵਿੱਚ ਰਹਿੰਦੀ ਇੱਕ ਬਜ਼ੁਰਗ ਹਿੰਦੂ ਔਰਤ ਮਿਲਦੀ ਹੈ।
ਇਸ ਨਾਟਕ ਵਿੱਚ ਅਪਨੀਤ ਬਾਜਵਾ, ਯੁਵਨੀਸ਼ ਸ਼ਰਮਾ, ਕਿਰਨਬੀਰ ਕੌਰ, ਕਵਚ ਮਲਿਕ, ਏਕੋਮ ਧਾਲੀਵਾਲ, ਅਭਿਸ਼ੇਕ ਐਰੀ, ਅਕਾਸ਼ਦੀਪ ਸਿੰਘ, ਸਾਨਿਆ ਸ਼ਰਮਾ, ਸੁਰਜ ਪੋਦਾਰ, ਜਸਵੰਤ ਸਿੰਘ, ਪਵੇਲ ਅਗਸਤਸ, ਸਿਰਮਨਜੀਤ ਸਿੰਘ, ਰਾਹੁਲ, ਕਰਨ ਸਿੰਘ, ਸਾਨੀਆ ਮਲਹੋਤਰਾ, ਸੰਗੀਤ ਸ਼ਰਮਾ, ਨਿਕਿਤਾ, ਪਰਦੀਪ ਖ਼ਾਨ, ਜਾਗਰੀਤ, ਹਰਸ਼, ਜੈ ਗੋਤਮ, ਵਿਪਨ, ਅਮਨੀਤ ਸਿੰਘ, ਹਰਜੋਤ ਸਿੰਘ, ਸ਼ਿਵਮ, ਗੁਰਵਿੰਦਰ ਸਿੰਘ, ਸੰਜੇ ਕੁਮਾਰ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਇਸ ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਅਤੇ ਹਰਸ਼ੀਤਾ ਨੇ ਦਿੱਤਾ।
ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਕੁਲਬੀਰ ਸਿੰਘ ਸੂਰੀ, ਹਰਦੀਪ ਗਿੱਲ, ਅਨੀਤਾ ਦੇਵਗਨ, ਜਸਵੰਤ ਸਿੰਘ ਜੱਸ, ਡਾ. ਕਿਰਨਪ੍ਰੀਤ ਕੌਰ, ਭੁਪਿੰਦਰ ਸਿੰਘ ਸੰਧੂ, ਪ੍ਰਿਤਪਾਲ ਰੁਪਾਣਾ, ਵਿਪਨ ਕੁਮਾਰ, ਗੁਰਤੇਜ ਮਾਨ ਆਦਿ ਹਾਜ਼ਰ ਸਨ।
ਦੱਸਣਯੋਗ ਹੈ ਕਿ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਵਿੱਚ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਵਲੋਂ ਇਕ ਮਹੀਨੇ ਦੀ ਵਰਕਸ਼ਾਪ ਦੌਰਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਪੰਜ ਨਾਟਕ ਤਿਆਰ ਕੀਤੇ ਗਏ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …