Thursday, July 4, 2024

ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ‘ਪੰਜ ਰੋਜ਼ਾ ਨਾਟ ਉਤਸਵ’ ਦਾ ਆਗਾਜ਼

ਅੰਮ੍ਰਿਤਸਰ, 1 ਜੁਲਾਈ (ਦੀਪ ਦਵਿੰਦਰ ਸਿੰਘ) – ਮੰਚ ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ 1 ਤੋਂ 5 ਜੁਲਾਈ ਤੱਕ ਆਰੰਭੀ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਵਿੱਚ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਵਲੋਂ ਇਕ ਮਹੀਨੇ ਦੀ ਵਰਕਸ਼ਾਪ ਦੌਰਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਪੰਜ ਨਾਟਕ ਤਿਆਰ ਕੀਤੇ ਗਏ।ਪੰਜ ਰੋਜ਼ਾ ਨਾਟ ਉਤਸਵ ਦੇ ਪਹਿਲੇ ਦਿਨ ਵਿਸ਼ਵ ਪ੍ਰਸਿੱਧ ਨਾਟਕਕਾਰ ਵਿਲਿਅਮ ਸ਼ੈਕਸਪੀਅਰ ਦਾ ਲਿਖਿਆ ਅਤੇ ਪਾਰਥੋ ਬੈਨਰਜੀ ਦਾ ਨਿਰਦੇਸ਼ਤ ਕੀਤਾ ਨਾਟਕ ‘ਰੋਮੀਓ ਜੂਲੀਅਟ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।
ਰੋਮੀਓ ਅਤੇ ਜੂਲੀਅਟ ਨਾਟਕ ਵਿੱਚ ਮੋਂਟੈਗ ਅਤੇ ਕੈਪੁਲੇਟ ਪਰਿਵਾਰਾਂ ਵਿਚਕਾਰ ਝਗੜਾ ਚੱਲ ਰਿਹਾ ਹੈ। ਰੋਮੀਓ ਨੂੰ ਜੂਲੀਅਟ ਨਾਲ ਪਿਆਰ ਹੋ ਜਾਂਦਾ ਹੈ।ਜੂਲੀਅਟ ਦਾ ਚਚੇਰਾ ਭਰਾ ਟਾਇਬਾਲਟ ਰੋਮੀਓ ਨੂੰ ਪਛਾਣਦਾ ਹੈ ਅਤੇ ਉਸਨੂੰ ਮਾਰਨਾ ਚਾਹੁੰਦਾ ਹੈ।ਲਾਰਡ ਕੈਪੁਲੇਟ ਨੇ ਦਖਲ ਦਿੱਤਾ, ਜ਼ੋਰ ਦੇ ਕੇ ਕਿ ਇਹ ਪ੍ਰਿੰਸ ਨੂੰ ਗੁੱਸੇ ਕਰੇਗਾ।ਇੱਕ ਗਲੀ ਲੜਾਈ ਵਿੱਚ ਟਾਈਬਾਲਟ ਨੇ ਮਰਕੁਟੀਓ ਨੂੰ ਮਾਰ ਦਿੱਤਾ।ਆਪਣੇ ਦੋਸਤ ਦੀ ਮੌਤ ਤੋਂ ਗੁੱਸੇ ਵਿੱਚ ਰੋਮੀਓ ਟਾਈਬਾਲਟ ਨਾਲ ਲੜਦਾ ਹੈ ਅਤੇ ਉਸਨੂੰ ਮਾਰ ਦਿੰਦਾ ਹੈ।ਪ੍ਰਿੰਸ ਨੇ ਰੋਮੀਓ ਨੂੰ ਵਰਨਾ ਤੋਂ ਬਾਹਰ ਕੱਢ ਦਿੱਤਾ।ਇਸ ਖਬਰ ਤੋਂ ਬਾਅਦ ਜੂਲੀਅਟ ਦਾ ਦਿਲ ਟੁੱਟ ਗਿਆ।ਉਸ ਰਾਤ ਰੋਮੀਓ ਜੂਲੀਅਟ ਦੇ ਕਮਰੇ ਵਿੱਚ ਜਾਂਦਾ ਹੈ।ਲਾਰਡ ਕੈਪੁਲੇਟ ਨੇ ਫੈਸਲਾ ਕੀਤਾ ਕਿ ਜੂਲੀਅਟ ਨੂੰ ਪੈਰਿਸ ਨਾਲ ਵਿਆਹ ਕਰਨਾ ਚਾਹੀਦਾ ਹੈ।ਆਪਣੇ ਪਿਤਾ ਦੇ ਫੈਸਲੇ ਨੂੰ ਸੁਣਨ ਤੋਂ ਬਾਅਦ ਜੂਲੀਅਟ ਫਰੀਅਰ ਨੂੰ ਮਿਲਣ ਜਾਂਦੀ ਹੈ, ਉਹ ਇਕੱਠੇ ਮਿਲ ਕੇ ਉਸ ਨੂੰ ਰੋਮੀਓ ਨਾਲ ਦੁਬਾਰਾ ਮਿਲਾਉਣ ਦੀ ਯੋਜਨਾ ਬਣਾਉਂਦੇ ਹਨ।ਫਰੀਅਰ ਜੂਲੀਅਟ ਨੂੰ ਜ਼ਹਿਰ ਦਿੰਦਾ ਹੈ, ਜੋ ਉਸ ਨੂੰ ਦੋ ਦਿਨਾਂ ਲਈ ਮਰਿਆ ਜਾਪਦਾ ਹੈ।ਜੂਲੀਅਟ ਉਸ ਰਾਤ ਨੂੰ ਉਹ ਦਵਾਈ ਪੀਂਦੀ ਹੈ।ਰੋਮੀਓ ਨੂੰ ਜੂਲੀਅਟ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਟੋਬ ਵੱਲ ਭੱਜਿਆ ਜਿਥੇ ਜੂਲੀਅਟ ਮਰਿਆ ਹੋਇਆ ਸੀ।ਰੋਮੀਓ ਨੇ ਆਪਣੇ ਆਪ ਨੂੰ ਮਾਰ ਲਿਆ।ਜਦੋਂ ਜੂਲੀਅਟ ਜਾਗਦੀ ਹੈ, ਪਰ ਰੋਮੀਓ ਦੀ ਲਾਸ਼ ਨੂੰ ਦੇਖ ਕੇ ਉਹ ਆਪਣੀ ਜਾਨ ਲੈ ਲੈਂਦੀ ਹੈ।
ਇਸ ਨਾਟਕ ਵਿੱਚ ਅਪਨੀਤ ਬਾਜਵਾ, ਯੁਵਨੀਸ਼ ਸ਼ਰਮਾ, ਕਿਰਨਬੀਰ ਕੌਰ, ਕਵਚ ਮਲਿਕ, ਏਕੋਮ ਧਾਲੀਵਾਲ, ਅਭਿਸ਼ੇਕ ਐਰੀ, ਅਕਾਸ਼ਦੀਪ ਸਿੰਘ, ਸਾਨੀਆ ਸ਼ਰਮਾ, ਸੁਰਜ ਪੋਦਾਰ, ਜਸਵੰਤ ਸਿੰਘ, ਪਵੇਲ ਅਗਸਤਸ, ਸਿਰਮਨਜੀਤ ਸਿੰਘ, ਰਾਹੁਲ, ਕਰਨ ਸਿੰਘ, ਸਾਨੀਆ ਮਲਹੋਤਰਾ, ਸੰਗੀਤ ਸ਼ਰਮਾ, ਨਿਕਿਤਾ, ਪਰਦੀਪ ਖ਼ਾਨ, ਜਾਗਰੀਤ, ਹਰਸ਼, ਜੈ ਗੋਤਮ, ਵਿਪਨ, ਅਮਨੀਤ ਸਿੰਘ, ਹਰਜੋਤ ਸਿੰਘ, ਸ਼ਿਵਮ, ਗੁਰਵਿੰਦਰ ਸਿੰਘ, ਸੰਜੇ ਕੁਮਾਰ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਪ੍ਰੀਤਪਾਲ ਰੁਪਾਣਾ, ਹਰਦੀਪ ਗਿੱਲ, ਅਨੀਤਾ ਦੇਵਗਨ, ਭੁਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਗੁਰਤੇਜ ਮਾਨ, ਵਿਪਨ, ਸਾਜਨ ਕੋਹਿਨੂਰ ਆਦਿ ਹਾਜ਼ਰ ਸਨ।

Check Also

‘ਅਜੋਕੇ ਦੌਰ ‘ਚ ਲੇਖਕ ਦੀ ਪ੍ਰਤੀਬੱਧਤਾ’ ਵਿਸ਼ੇ ‘ਤੇ ਹੋਈ ਸਾਹਿਤਕ ਗੁਫ਼ਤਗੂ

ਅੰਮ੍ਰਿਤਸਰ, 2 ਜੁਲਾਈ (ਦੀਪ ਦਵਿੰਦਰ ਸਿੰਘ) – ਸਾਹਿਤਕ ਸੰਸਥਾ ਰਾਬਤਾ ਮੁਕਾਲਮਾਂ ਕਾਵਿ-ਮੰਚ ਵਲੋਂ “ਕਿਛ ਸੁਣੀਐ …