ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਦਰਜ਼ਨ ਤੋਂ ਵੱਧ ਨਾਵਲਾਂ ਦੀ ਸਿਰਜਣਾ ਕਰ ਚੁੱਕੇ ਪੰਜਾਬੀ ਦੇ ਪ੍ਰਮੁੱਖ ਪਰਵਾਸੀ ਨਾਵਲਕਾਰ ਗ.ਸ ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ‘ਸੂਰਜ ਦੀ ਧੀ’ ਖ਼ਾਲਸਾ ਕਾਲਜ ਵਿਖੇ ਰਲੀਜ਼ ਕੀਤਾ ਗਿਆ।ਪੰਜਕੋਹਾ ਪੰਜਾਬੀ ਦਾ ਪ੍ਰਮੁੱਖ ਨਾਵਲਕਾਰ ਹੈ।ਉਸ ਨੇ ਹੁਣ ਤੱਕ ਇੱਕ ਦਰਜ਼ਨ ਤੋਂ ਵੱਧ ਨਾਵਲਾਂ ਦੀ ਰਚਨਾ ਕੀਤੀ ਹੈ, ਜਦਕਿ ਦੋ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਿਤ ਕੀਤੇ ਹਨ ਅਤੇ ਪੰਜ ਪੁਸਤਕਾਂ ਅੰਗਰੇਜ਼ੀ ਭਾਸ਼ਾ ਵਿੱਚ ਵੀ ਲਿਖੀਆਂ ਹਨ।ਪੰਜਕੋਹੇ ਦੇ ਨਾਵਲ ਬਾਰੇ ਬੋਲਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੰਜਾਬੀ ਦੇ ਸਾਹਿਤਕਾਰ ਆਪਣੀ ਆਰਥਿਕ ਮਜ਼ਬੂਰੀ ਕਾਰਨ ਭਾਵੇਂ ਆਪਣੀ ਜਨਮ ਭੋਂਇ ਛੱਡ ਜਾਂਦੇ ਹਨ।ਪਰ ਏਥੋਂ ਦੇ ਦੁੱਖ ਸੁੱਖ ਏਥੋਂ ਦੇ ਮਸਲੇ ਉਹਨਾਂ ਦੇ ਜ਼ਹਿਨ ਵਿੱਚ ਹਮੇਸ਼ਾਂ ਰਹਿੰਦੇ ਹਨ।ਜਿਸ ਕਰਕੇ ਉਹ ਪਰਵਾਸ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਏਥੋਂ ਦੀਆਂ ਸਮੱਸਿਆਵਾਂ ਬਾਰੇ ਵੀ ਲਿਖਦੇ ਹਨ।ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਕੋਹਾ ਦਾ ਇਹ ਨਾਵਲ ਪੰਜਾਬੀ ਨਾਵਲ ਪ੍ਰੰਪਰਾ ਤੋਂ ਹਟ ਕੇ ਦੇਸ਼ ਵਿਦੇਸ਼ ਵਿੱਚ ਵੱਸਦੀ ਇਕ ਆਦਰਸ਼ਕ ਪੰਜਾਬੀ ਔਰਤ ਦਾ ਚਿਤਰ ਪੇਸ਼ ਕਰਦਾ ਹੈ, ਜੋ ਆਪਣੇ ਉਚੇ ਚਰਿਤਰ ਕਰਕੇ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਦੀ ਹੈ।
ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ, ਡਾ. ਜਸਬੀਰ ਸਿੰਘ, ਡਾ. ਦਯਾ ਸਿੰਘ, ਪ੍ਰੋ. ਬਲਜਿੰਦਰ ਸਿੰਘ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …