ਨਵੀਂ ਦਿੱਲੀ. 6 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਯੂ.ਪੀ. ਅਤੇ ਉਤਰਾਖੰਡ ਦੇ ਪ੍ਰਭਾਰੀ ਕੁਲਦੀਪ ਸਿੰਘ ਭੋਗਲ ਨੇ ਬੀਤੇ ਦਿਨੀ ਯੂ.ਪੀ. ਦੇ ਮਹੋਬਾ ਵਿਖੇ ਸਿੱਖ ਪਰਿਵਾਰਾਂ ਦੀਆਂ ਦੁਕਾਨਾਂ ਨੂੰ ਢਾਉਣ ਦੇ ਖਿਲਾਫ ਮਹੋਬਾ ਦੇ ਡੀ.ਐਮ. ਵਿਰੇਸ਼ਵਰ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਪੀੜਤ ਪਰਿਵਾਰਾਂ ਦੀ ਤੁਰੰਤ ਮਦਦ ਕਰਨ ਦੀ ਮੰਗ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਡੀ.ਐਮ. ਨੂੰ ਸੰਬੋਧਨ ਆਪਣੇ ਮੰਗ ਪੱਤਰਾਂ ਵਿੱਚ ਭੋਗਲ ਨੇ ਪ੍ਰਸ਼ਾਸਨ ਤੇ ਇਨ੍ਹਾਂ ਦੁਕਾਨਾਂ ਢਾਉਣ ਦੇ ਦੋਸ਼ੀ ਪ੍ਰੈਮ ਨਾਥ ਸ਼ਰਮਾ ਵੱਲੋਂ ਸਿੱਖ ਪਰਿਵਾਰਾਂ ਦਾ ਇਥੋ ਪਲਾਇਨ ਕਰਾਉਣ ਲਈ ਸਾਜਿਸ਼ ਰਚਨ ਦਾ ਵੀ ਦੋਸ਼ ਲਗਾਇਆ ਹੈ। 1984 ਵਿੱਚ ਵੀ ਇਨ੍ਹਾਂ ਪਰਿਵਾਰਾਂ ਦੀ ਸੰਪਤੀ ਲੂੱਟ ਖੋਹ ਹੋਣ ਦੀ ਜਾਣਕਾਰੀ ਡੀ.ਐਮ. ਨੂੰ ਦਿੰਦੇ ਹੋਏ ਭੋਗਲ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਅਤੇ ਪੀੜਤਾਂ ਦੇ ਖਿਲਾਫ ਦਰਜ ਝੁੱਠੇ ਪਰਚੇ ਵਾਪਿਸ ਲੈਣ ਦੀ ਵੀ ਮੰਗ ਕੀਤੀ ਹੈ। ਢਾਹੀਆਂ ਗਈਆਂ ਦੁਕਾਨਾਂ ਨੂੰ ਮੁੜ ਬਨਾਉਣ ਦੀ ਮੰਜ਼ੂਰੀ ਦੇਣ ਦੇ ਨਾਲ ਹੀ ਪੀੜਤ ਸਿੱਖ ਪਰਿਵਾਰਾਂ ਦੇ ਜਾਨਮਾਲ ਦੀ ਰੱਖਿਆ ਕਰਨ ਦੀ ਵੀ ਭੋਗਲ ਨੇ ਮੰਗ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਦੀ ਪੂਰੀ ਕਾਨੂੰਨੀ ਮਦਦ ਕਰਨ ਦਾ ਵੀ ਭੋਗਲ ਵੱਲੋਂ ਭਰੋਸਾ ਦਿੱਤਾ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …