ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਪ੍ਰਵਾਸੀ ਭਾਰਤੀ ਪੰਜਾਬੀ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਆਦਿ ਨੂੰ ਸੁਣਨ ਲਈ 16 ਜਨਵਰੀ 2015 ਨੂੰ ਜਲੰਧਰ ਵਿਖੇ ਬਾਠ ਕੈਸਲ ਪੈਲੇਸ ਵਿਖੇ ਐਨ.ਆਰ.ਆਈਜ਼ ਸੰਗਤ ਦਰਸ਼ਨ ਕਰਵਾਇਆ ਜਾ ਰਿਹਾ ਹੈ।
ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਸਬੰਧੀ ਜਾਣਕਾਰੀ ਦੇਂਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ 16 ਜਨਵਰੀ 2015 ਨੂੰ ਜਲੰਧਰ ਵਿਖੇ ਸਵੇਰੇ 10.30 ਵਜੇ ਤੋਂ ਪ੍ਰਵਾਸੀ ਭਾਰਤੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਆਦਿ ਸੁਣਨਗੇ।ਉਨ੍ਹਾਂ ਦੱਸਿਆ ਕਿ ਇਸ ਸੰਗਤ ਦਰਸ਼ਨ ਵਿਚ ਜ਼ਿਲ੍ਹਾ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਐਨ.ਆਰ.ਆਈਜ਼ ਸ਼ਾਮਿਲ ਹੋ ਰਹੇ ਹਨ।ਡਿਪਟੀ ਕਮਿਸਨਰ ਨੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਸਮੂਹ ਐਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਉਹ 16 ਜਨਵਰੀ ਨੂੰ ਜਲੰਧਰ ਵਿਖ ਲੱਗ ਰਹੇ ਸੰਗਤ ਦਰਸ਼ਨ ਵਿਚ ਆਪਣੀ ਮੁਸ਼ਕਿਲ ਜਾਂ ਸ਼ਿਕਾਇਤ ਆਦਿ ਸਬੰਧੀ ਪਹੁੰਚਣ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …