Sunday, December 22, 2024

ਖ਼ਾਲਸਾ ਕਾਲਜ ਵੁਮੈਨ ਵਿਖੇ ‘ਮਾਨਸਿਕ ਤੰਦਰੁਸਤੀ’ ਵਧਾਉਣ ਸਬੰਧੀ ਸੈਮੀਨਾਰ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁੂਮੈਨ ਵਿਖੇ ‘ਜੀਵਨ-ਮੁਹਾਰਤ ਸਿੱਖਿਆ ਅਤੇ ਮਾਨਸਿਕ ਤੰਦਰੁਸਤੀ’ ਵਿਸ਼ੇ ’ਤੇ ਅਹਿਮ ਸੈਮੀਨਾਰ ਕਰਵਾਇਆ ਗਿਆ।ਇੰਡੀਅਨ ਕੌਂਸਲ ਫ਼ਾਰ ਸੋਸ਼ਲ ਸਾਇੰਸ ਰਿਸਰਚ (ਆਈ.ਸੀ.ਐਸ.ਐਸ.ਆਰ) ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਮੌਕੇ ਬਨਾਰਸ ਹਿੰਦੂ ਯੂਨੀਵਰਸਿਟੀ ਮਨੋਵਿਗਿਆਨ ਵਿਭਾਗ ਪ੍ਰੋ: ਡਾ. ਸੰਦੀਪ ਕੁਮਾਰ ਜਾਮਾ ਮਿਲੀਆ ਇਸਲਾਮੀਆ ਨਵੀਂ ਦਿੱਲੀ, ਮਨੋਵਿਗਿਆਨ ਵਿਭਾਗ ਪ੍ਰੋਫੈਸਰ ਡਾ. ਅਕਬਰ ਹੁਸੈਨ ਨੇ ਮੁੱਖ ਮਹਿਮਾਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮਾਹਿਰਾਂ ਨੇ ਕੁੰਜ਼ੀਵਤ ਭਾਸ਼ਣ ’ਚ ਸਕਾਰਾਤਮਕ ਮਨੋਵਿਗਿਆਨ ਨੂੰ ਜੀਵਨ ਦੇ ਹੁਨਰਾਂ ਨਾਲ ਜੋੜ ਕੇ ਸਮਾਜਿਕ ਭਲਾਈ ਨੂੰ ਹੱਲ ਕਰਨ ਲਈ ਵਿਆਪਕ ਸੋਚ ਸਬੰਧੀ ਹੋਕਾ ਦਿੱਤਾ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਯਤਨਾਂ ਨਾਲ ਕਰਵਾਏ ਗਏ ਸੈਮੀਨਾਰ ਦੀ ਸ਼ੁਰੂਆਤ ’ਚ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਅਹਿਮ ਸ਼ਖਸ਼ੀਅਤਾਂ ਡਾ. ਹੁਸੈਨ, ਸ: ਛੀਨਾ, ਡਾ. ਸੰਦੀਪ ਕੁਮਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਮਨੋਵਿਗਿਆਨ ਸਾਬਕਾ ਐਸੋਸੀਏਟ ਪ੍ਰੋਫੈਸਰ ਡਾ. ਦਵਿੰਦਰ ਸਿੰਘ ਦੁਆਰਾ ਸ਼ਮ੍ਹਾ ਰੌਸ਼ਨ ਕੀਤੀ ਗਈ।
ਸ: ਛੀਨਾ ਨੇ ਕਿਹਾ ਕਿ ਸਮਾਜ ਅਤੇ ਵਿਅਕਤੀਗਤ ਪੱਧਰ ’ਚ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਸਕਾਰਾਤਮਕ ਬੁੱਧੀ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਜਿਸ ’ਚ ਸਵੈ-ਜਾਗਰੂਕਤਾ, ਸਵੈ-ਅਨੁਸ਼ਾਸ਼ਨ, ਹਮਦਰਦੀ ਅਤੇ ਸਮਾਜਿਕ ਹੁਨਰ ਸ਼ਾਮਿਲ ਹਨ। ਜਦਕਿ ਡਾ. ਸੰਦੀਪ ਕੁਮਾਰ ਨੇ ਚੰਗੀ ਮਾਨਸਿਕ ਸਿਹਤ ਬਣਾਈ ਰੱਖਣ, ਤਣਾਅ ਪ੍ਰਬੰਧਨ ਦੀਆਂ ਰਣਨੀਤੀਆਂ, ਭਾਵਨਾਵਾਂ ਨੂੰ ਸਹੀ ਦਿਸ਼ਾ ’ਚ ਬਦਲਣ, ਸਵੈ ਲਈ ਸਮਾਂ ਕੱਢਣ, ਆਪਣੀ ਤਾਕਤ ਦਾ ਮੁਲਾਂਕਣ ਕਰਨ, ਚੰਗੀ ਤਰ੍ਹਾਂ ਖਾਣ ਤੇ ਸੌਣ, ਰੋਜ਼ਾਨਾ ਕਸਰਤ ਕਰਨ ਅਤੇ ਲੋੜ ਪੈਣ ’ਤੇ ਸਹਾਇਤਾ ਲਈ ’ਤੇ ਜ਼ੋਰ ਦਿੱਤਾ।ਡਾ. ਹੁਸੈਨ ਅਤੇ ਪ੍ਰੋ: ਦਵਿੰਦਰ ਸਿੰਘ ਨੇ ਸਰੀਰਿਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਦੇ ਮਹੱਤਵ ਸਬੰਧੀ ਚਾਨਣਾ ਪਾਇਆ।ਡਾ. ਸੁਰਿੰਦਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੈਮੀਨਾਰ ਦਾ ਉਦੇਸ਼ ਰਵਾਇਤੀ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਸਮਕਾਲੀ ਸਿੱਖਿਆ ’ਚ ਸ਼ਾਮਿਲ ਕਰਨਾ ਸੀ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …