ਅਲਗੋਂ ਕੋਠੀ, 9 ਜਨਵਰੀ (ਹਰਦਿਆਲ ਸਿੰਘ ਭੈਣੀ) – ਅੱਡਾ ਅਲਗੋ ਕੋਠੀ ਵਿਖੇ ਅੱਜ ਪੰਜਾਬ ਪੀਪਲਜ਼ ਪਾਰਟੀ ਦੇ ਆਗੂਆਂ ਦੀ ਮੀਟਿੰਗ ਸ੍ਰ: ਜਸਵਿਦਰ ਸਿਘ ਚੂੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸ੍ਰ: ਗੁਰਸੇਵਕ ਸਿਘ ਉਧੋਕੇ, ਸਤਨਾਮ ਸਿਘ ਉਧੋਕੇ, ਅਕਬੀਰ ਸਿਘ ਚੂੰਘ, ਵਜੀਰ ਸਿਘ ਆਦਿ ਸ਼ਾਮਲ ਹੋਏ ।ਇਸ ਮੌਕੇ ਸ੍ਰ: ਜਸਵਿਦਰ ਸਿਘ ਚੂੰਘ ਨੇ ਦੱਸਿਆ ਕਿ ਭਾਈ ਗੁਰਬਖਸ਼ ਸਿਘ ਖਾਲਸਾ ਵਲੋਂ ਭੁੱਖ ਹੜਤਾਲ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਅੰਦੋਲਨ ਦੀ ਉਹ ਹਮਾਇਤ ਕਰਦੇ ਹਨ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ।ਉਨਾਂ ਨੇ ਸਰਕਾਰ ਤੋਂ ਮਗ ਕੀਤੀ ਕਿ ਭਾਈ ਗੁਰਬਖਸ਼ ਸਿੰਘ ਵਲੋਂ ਰੱਖੀਆਂ ਮੰਗਾਂ ਪੂਰੀਆਂ ਕਰਦਿਆਂ ਹੋਇਆਂ ਆਪਣੀ ਸਾਰੀ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਉਨ੍ਹਾਂ ਨੇ ਹੋਰ ਕਿਹਾ ਕਿ ਭਾਈ ਗੁਰਬਖਸ਼ ਸਿੰਘ ਸੱਚਾਈ ‘ਤੇ ਪਹਿਰਾ ਦੇ ਰਹੇ ਹਨ ਅਤੇ ਅਗਰ ਉਨਾਂ ਨੂੰ ਕੁੱਝ ਹੁੰਦਾ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੋਵੇਗਾ।
Check Also
ਜਸਬੀਰ ਕੌਰ ਰਚਿਤ ਕਹਾਣੀ ਸੰਗ੍ਰਹਿ “ਯਾਦਗਾਰੀ ਪਿੰਡ” ਲੋਕ ਅਰਪਿਤ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਰਣਜੀਤ ਐਵਨਿਊ ਦੇ ਰੈਸਟੋਰੈਂਟ ਵਿਖੇ …