Saturday, August 9, 2025
Breaking News

35 ਕਰੋੜ ਦੀ ਹੈਰੋਇਨ ਤੇ ਜਾਅਲੀ ਕਰੰਸੀ ਬਰਾਮਦ

PPN1101201516
ਛੇਹਰਟਾ, 11 ਜਨਵਰੀ ( ਪੰਜਾਬ ਪੋਸਟ ਬਿਊਰੋ) -ਭਾਰਤ ਪਾਕਿ ਸਰਹੱਦ ਦੀ ਬੀਪੀਓ ਚੌਕੀ ਮੁੱਲਾਂਕੋਟ ਤੋਂ ਬੀ.ਐਸ.ਐਫ ਨੇ 35 ਕਰੋੜ ਮੁੱਲ ਦੀ 7 ਕਿਲੋ ਹੈਰੋਇਨ ਤੇ 38000 ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਬੀ.ਐਸ.ਐਫ ਹੈਡਕਵਾਟਰ ਖਾਸਾ ਵਿਖੇ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਐਮ. ਐਫ ਫਾਰੂਕੀ ਨੇ ਦੱਸਿਆ ਕਿ ਆਈ. ਜੀ ਅਨਿਲ ਪੱਲੀਵਾਲ ਦੀਆਂ ਹਦਾਇਤਾਂ ‘ਤੇ ਸਰਹੱਦ ਪੂਰੀ ਤਰਾਂ ਸੀਲ ਕੀਤੀ ਗਈ ਹੈ, ਲਕਿਨ ਬੀਤੀ ਰਾਤ ਜਦ ਬੀ.ਐਸ.ਐਫ ਦੇ ਜਵਾਨਾਂ ਨੇ ਸਰਹੱਦ ‘ਤੇ ਹਿਲਜੁੱਲ ਮਹਿਸੂਸ ਕੀਤੀ, ਪਰ ਸੰਘਣੀ ਧੁੰਦ ਕਾਰਣ ਕੁੱਝ ਵੀ ਨਜਰ ਨਾ ਅਇਆ ਅਤੇ ਜਦ ਸਵੇਰੇ ਇਲਾਕੇ ਦੀ ਛਾਣਬੀਨ ਕੀਤੀ ਗਈ ਤਾਂ ਉਥੋਂ ਇੱਕ ਵੱਡਾ ਪੈਕਟ ਬਰਾਮਦ ਹੋਇਆ ਜਿਸ ਵਿੱਚ 7 ਕਿਲੋ ਹੈਰੋਇਨ ਅਤੇ 1000-1000 ਦੇ ਜਾਅਲੀ ਭਾਰਤੀ ਕਰੰਸੀ ਦੇ ਨੋਟ ਸਨ। ਉਨਾਂ ਕਿਹਾ ਬੀ.ਐਸ. ਐਫ ਜਵਾਨ ਸਰਹੱਦ ‘ਤੇ ਪੂਰੀ ਤਰਾਂ ਚੌਕਸ ਹਨ ਅਤੇ ਪਾਕਿਸਤਾਨ ਨੂੰ ਉਸ ਦੀਆਂ ਭਾਰਤ ਵਿਰੋਧੀ ਹਰਕਤਾਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply