Saturday, August 2, 2025
Breaking News

ਫਿਲਮ ਸੈਂਸਰ ਬੋਰਡ ਵਲੋਂ ਡੇਰਾ ਸਿਰਸਾ ਸਾਧ ਦੀ ਫਿਲਮ ਪਾਸ ਕਰਨ ਤੋਂ ਇਨਕਾਰ

Sirsa Sadh

ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ ਬਿਊਰੋ) – ਡੇਰਾ ਸਿਰਸਾ ਵਾਲੇ ਸਾਧ ਦੀ ਫਿਲਮ ਮਸੈਂਜਰ ਆਫ ਗੌਡ ‘ਤੇ ਫਿਲਮ ਸੈਂਸਰ ਬੋਰਡ ਨੇ ਪਾਬੰਦੀ ਲਾਗ ਦਿੱਤੀ ਹੈ।ਫਿਲਮ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੈਂਸਰ ਬੋਰਡ ਦੇ ਫੈਸਲੇ ਅਨੁਸਾਰ ਬੋਰਡ ਦੇ ਜਿਆਦਾਤਰ ਮੈਂਬਰਾਂ ਨੂੰ ਫਿਲਮ ‘ਤੇ ਇਸ ਲਈ ਇਤਰਾਜ਼ ਹੈ ਕਿ ਡੇਰਾ ਸਿਰਸਾ ਦੇ ਸਾਧ ਰਾਮ ਰਹੀਮ ਨੇ ਫਿਲਮ ਵਿੱਚ ਆਪਣੇ ਆਪ ਨੂੰ ਭਗਵਾਨ ਵਜੋਂ ਪੇਸ਼ ਕੀਤਾ ਹੈ ਅਤੇ ਇਸ ਵਿੱਚ ਜਾਦੂ ਅਤੇ ਜਾਨ ਲੇਵਾ ਬਿਮਾਰੀਆਂ ਦਾ ਇਲਾਜ ਕਰਦਿਆਂ ਸਿਰਸਾ ਸਾਧ ਨੂੰ ਦਿਖਾਇਆ ਗਿਆ ਹੈ ਅਤੇ ਇਹ ਫਿਲਮ ਇੱਕ ਮਸ਼ਹੂਰੀ ਵਾਂਗ ਲੱਗਦੀ ਹੈ।।ਹੁਣ ਇਹ ਫਿਲਮ ਸੈਸਰ ਬੋਰਡ ਦੀ ਰਿਵਾਈਜਿੰਗ ਕਮੇਟੀ ਨੂੰ ਭੇਜ ਦਿੱਤੀ ਗਈ ਹੈ, ਜੋ ਇਸ ਨੂੰ ਪਾਸ ਕਰਨ ਬਾਰੇ ਫੈਸਲਾ ਕਰੇਗੀ।ਜਿਕਰਯੋਗ ਨੈ ਕਿ ਇਸ ਫਿਲਮ ਬਾਰੇ ਕਾਫੀ ਵਿਵਾਦ ਚੱਲ ਰਿਹਾ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਹੋਰ ਕਈ ਸਿੱਖ ਜਥੇਬੰਦੀਆਂ ਨੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਇਸ ਨੂੰ ਪੰਜਾਬ ਵਿੱਚ ਨਾ ਚੱਲਣ ਦੇਣ ਬਾਰੇ ਬਿਆਨ ਜਾਰੀ ਕੀਤੇ ਸਨ।ਇਸ ਤੋਂ ਇਲਾਵਾ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਇਸ ਫਿਲਮ ਨੂੰ ਰਲੀਜ਼ ਹੋਣ ਤੋਂ ਰੋਕਣ ਲਈ 15 ਜਨਵਰੀ ਨੂੰ ਸਿਰਸਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਜੋਰਦਾਰ ਰੋਸ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਸੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply