Thursday, March 27, 2025
Breaking News

ਖਾਲਸਾ ਕਾਲਜ ਵਿਖੇ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡਾਲਾ ਮੋਗਾ ਦੀਆਂ ਵਿਦਿਆਰਥਣਾਂ ਲਈ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ।ਚੇਅਰਪਰਸਨ ਡਾ. ਅਰਵਿੰਦਰ ਕੌਰ ਕਾਹਲੋਂ ਦੀ ਨਿਗਰਾਨੀ ਹੇਠ ਕਰਵਾਏ ਗਏ ਸਮਾਰੋਹ ਮੌਕੇ ਲਗਭਗ 14 ਵਿਦਿਆਰਥੀਆਂ ਨੇ ਹਿੱਸਾ ਲਿਆ।ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਉੱਚਾ ਚੁੱਕਣਾ ਅਤੇ ਜਾਣੂ ਕਰਵਾਉਣਾ ਸੀ।ਡਾ. ਕਾਹਲੋਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਭਾਗ ਦੀ ਲਾਇਬ੍ਰੇਰੀ, ਕਾਮਰਸ ਲੈਬ, ਕੰਪਿਊਟਰ ਲੈਬ ਅਤੇ ਰਿਸਰਚ ਲੈਬ ਸਮੇਤ ਪੂਰਾ ਕਾਮਰਸ ਵਿਭਾਗ ਦਿਖਾਇਆ ਗਿਆ।ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਵਿਭਾਗ ਦੁਆਰਾ ਚਲਾਏ ਜਾ ਰਹੇ ਵਿਭਿੰਨ ਕੋਰਸਾਂ ਅਤੇ ਇਨ੍ਹਾਂ ਨਾਲ ਜੁੜੇ ਕਰੀਅਰ ਦੇ ਮੌਕਿਆਂ ਸਬੰਧੀ ਜਾਣੂ ਕਰਵਾਇਆ ਗਿਆ।
ਡਾ. ਕਾਹਲੋਂ ਨੇ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਾਮਰਸ ਵਿਭਾਗ ਆਪਣੇ ਕੋਰਸ ਪਾਠਕ੍ਰਮ ਵਿਕਾਸ, ਅਧਿਆਪਨ ਅਤੇ ਖੋਜ ਲਈ ਇੱਕ ਸ਼ਾਨਦਾਰ ਪ੍ਰਤਿਸ਼ਠਾ ਰੱਖਦਾ ਹੈ।ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ ਅਤੇ ਡਾ. ਪੂਨਮ ਸ਼ਰਮਾ ਨੇ ਸਕੂਲ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਵਿਭਾਗ ਵੱਲੋਂ ਭਵਿੱਖ ’ਚ ਵੀ ਅਜਿਹੇ ਸਮਾਗਮਾਂ ਜਾਰੀ ਰਹਿਣਗੇ।ਪ੍ਰੋ. ਮੀਨੂ ਚੋਪੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਵੱਖ-ਵੱਖ ਕਾਮਰਸ ਕੋਰਸਾਂ ਸਬੰਧੀ ਮਾਰਗਦਰਸ਼ਨ ਕੀਤਾ।ਜਦਕਿ ਡਾ. ਹਰਪ੍ਰੀਤ ਕੌਰ ਨੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਪ੍ਰਿੰਸੀਪਲ ਸ੍ਰੀਮਤੀ ਰੁਚੀ ਮੰਗਲਾ ਸਮੇਤ ਵਿਦਿਆਰਥੀਆਂ ਦੇ ਨਾਲ ਅਧਿਆਪਕ ਸ੍ਰੀਮਤੀ ਹਰਜੀਤ ਕੌਰ, ਕੰਵਲਦੀਪ ਸਿੰਘ, ਪ੍ਰੀਤਮ ਸਿੰਘ ਅਤੇ ਸ੍ਰੀਮਤੀ ਅਮਰਜੀਤ ਕੌਰ ਸੰਘਾ ਸਨ।
ਇਸ ਮੌਕੇ ਪ੍ਰੋ: ਪੂਜਾ ਪੁਰੀ, ਡਾ. ਆਂਚਲ ਅਰੋੜਾ, ਪ੍ਰੋ. ਏ.ਐਸ ਭੱਲਾ, ਪ੍ਰੋ. ਤੁਸ਼ਾਰ ਬੱਤਰਾ, ਪ੍ਰੋ. ਅਮਨਜੋਤ ਕੌਰ, ਪ੍ਰੋ. ਸ਼ਿਵਾਲੀ ਸ਼ਰਮਾ, ਪ੍ਰੋ. ਨਵਪ੍ਰੀਤ ਕੌਰ, ਪ੍ਰੋ. ਨਿਧੀ ਠਾਕੁਰ, ਪ੍ਰੋ. ਸ਼ਹਿਨਾਜ ਕੌਰ, ਪ੍ਰੋ. ਜਸਲੀਨ ਕੌਰ, ਪ੍ਰੋ. ਮਨਪ੍ਰੀਤ ਕੌਰ ਆਦਿ ਸਮੇਤ ਹੋਰ ਫੈਕਲਟੀ ਮੈਂਬਰ ਮੌਜ਼ੂਦ ਸਨ।

 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …