Sunday, December 22, 2024

ਸੋਹਣਿਆ ਤਿਰੰਗਿਆ

ਬਾਲ ਗੀਤ

ਦੇਸ਼ ਦਿਆ ਝੰਡਿਆ ਵੇ,
ਸੋਹਣਿਆ ਤਿਰੰਗਿਆ ਵੇ
ਤੂੰ ਹੀ ਸਾਡੇ ਦੇਸ਼ ਦੀ ਏਂ ਸ਼ਾਨ।

ਅਸੀਂ ਤਾਂ ਜਿਉਂਦੇ ਬੱਸ,
ਤੂੰ ਹੀ ਸਾਡੀ ਜ਼ਿੰਦਗੀ।
ਕਰਦੇ ਹਾਂ ਪੂਜਾ ਤੇਰੀ,
ਤੂੰ ਹੀ ਸਾਡੀ ਬੰਦਗੀ।
ਤੂੰ ਹੀ ਸਾਡੇ ਸਾਹਾਂ ਵਿੱਚ,
ਤੂੰ ਹੀ ਸਾਡੇ ਰਾਹਾਂ ਵਿੱਚ।
ਤੂੰ ਹੀ ਸਾਡੀ ਜ਼ਿੰਦ ਤੇ ਪ੍ਰਾਣ,
ਦੇਸ਼ ਦਿਆ ਝੰਡਿਆ ……….।

ਹਰਾ ਰੰਗ ਤੇਰਾ,
ਹਰਿਆਲੀ ਕੋਲੋਂ ਮੰਗਿਆ।
ਰੰਗ ਕੇਸਰੀ ਵੀ,
ਕੁਰਬਾਨੀ ਕੋਲੋਂ ਮੰਗਿਆ।
ਲੈ ਲਿਆ ਸਫੈਦ ਰੰਗ,
ਅਮਨ ਤੇ ਸ਼ਾਂਤੀ ਦਾ।
ਜਾਣੇ ਜਿਹਨੂੰ,
ਸਾਰਾ ਹੀ ਜਹਾਨ।
ਦੇਸ਼ ਦਿਆ ਝੰਡਿਆ ……….।

ਚੱਕਰ ਅਸ਼ੋਕ ਦਾ ਵੀ,
ਇਹੋ ਸਾਨੂੰ ਦੱਸਦਾ।
ਰੁਕਦਾ ਕਦੇ ਨ੍ਹੀ ਸਮਾਂ,
ਰਹੇ ਸਦਾ ਨੱਸਦਾ।
ਚੱਲਣਾ ਪਵੇਗਾ ਸਾਨੂੰ,
ਸਮੇਂ ਵਾਲੀ ਚਾਲ।
ਤਾਹੀਂਓ ਬਣੂੰ ਸਾਡਾ,
ਭਾਰਤ ਮਹਾਨ।
ਦੇਸ਼ ਦਿਆ ਝੰਡਿਆ ਵੇ,
ਸੋਹਣਿਆ ਤਿਰੰਗਿਆ ਵੇ
ਤੂੰ ਹੀ ਸਾਡੇ ਦੇਸ਼ ਦੀ ਏਂ ਸ਼ਾਨ।

Master Megh Dass Writer

ਮੇਘਦਾਸ ‘ਜਾਵੰਦਾ’
ਸਰਕਾਰੀ ਮਿਡਲ ਸਕੂਲ ਭਰਥਲਾ
ਸਮਰਾਲਾ (ਲੁਧਿਆਣਾ)
84275-00911

Check Also

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ …

Leave a Reply