Monday, December 23, 2024

ਸਰਕਾਰ ਵੱਲੋਂ ਮੰਗਾਂ ਮੰਨਣ ਤੇ ਵੀ ਨਹੀਂ ਦਿਤਾ ਜਾ ਰਿਹਾ ਬਣਦਾ ਹੱਕ

ਐਸਐਸਏ/ਰਮਸਾ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ

PPN3001201521

ਫਾਜ਼ਿਲਕਾ 30 ਜਨਵਰੀ (ਵਿਨੀਤ ਅਰੋੜਾ)- ਸਰਵ ਸਿਖਿਆ ਅਭਿਆਨ ਤਹਿਤ ਕੰਮ ਕਰ ਰਹੇ ਐਸ.ਐਸ.ਏ/ਰਮਸਾ ਨਾਨ ਟੀਚਿੰਗ ਸਟਾਫ ਨੇ ਸ਼ੁੱਕਰਵਾਰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਪੰਜਾਬ ਸਰਕਾਰ ਵਿਰੁੱਧ ਧਰਨਾ ਦਿਤਾ। ਇਸ ਮੌਕੇ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਉਸ ਤੋਂ ਬਾਅਦ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ।
ਜਿਕਰਯੋਗ ਹੈ ਕਿ ਪਿਛਲੇ 10 ਸਾਲਾ ਤੋਂ ਆਪਣੀਆ ਸੇਵਾਵਾਂ ਰੈਗੁਲਰ ਕਰਾਉਣ ਦੀ ਮੰਗ ਕਰ ਰਹੇ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕ੍ਰਮਚਾਰੀ ਯੂਨੀਅਨ ਵੱਲੋਂ ਡੀਸੀ ਦਫਤਰ ਮੂਹਰੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਯੂਨੀਅਨ ਦੇ ਆਹੁਦੇਦਾਰਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੇਂ-ਸਮੇਂ ਤੇ ਜਥੇਬੰਦੀ ਦੀਆ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਅਤੇ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਐਸਕੇ ਸੰਧੂ ਨਾਲ ਮੀਟਿੰਗਾਂ ਹੋਈਆ ਸਨ ਅਤੇ ਮੀਟਿੰਗ ਵਿਚ ਉਨ੍ਹਾਂ ਵੱਲੋਂ ਕ੍ਰਮਚਾਰੀਆ ਦੀਆਂ ਮੰਗਾਂ ਜਲਦ ਹੀ ਲਾਗੂ ਕਰਨ ਲਈ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਨਿਰਦੇਸ਼ ਦਿੱਤੇ ਸਨ। ਪ੍ਰੰਤੂ ਲੰਬਾ ਸਮਾਂ ਬੀਤ ਜਾਣ ਤੇ ਉੱਚ ਅਧਿਕਾਰੀਆ ਵੱਲੋਂ ਕ੍ਰਮਚਾਰੀਆ ਦੀਆ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਰਵ ਸਿੱਖਿਆ ਅਭਿਆਨ ਦਫਤਰੀ ਕ੍ਰਮਚਾਰੀਆ ਦੇ ਅਹੁਦਿਆਂ ਨੂੰ ਤਰਕ ਸੰਗਤ ਨਹੀ ਕੀਤਾ ਜਾ ਰਿਹਾ ਅਤੇ ਉਨ੍ਹਾਂ ਦੇ ਬਣਦੇ ਹੱਕ ਖੋਹੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆ ਮੀਟਿੰਗਾਂ ਵਿਚ ਦਿੱਤੇ ਨਿਰਦੇਸ਼ਾਂ ਦੇ ਬਾਵਜੂਦ ਕ੍ਰਮਚਾਰੀਆ ਦੇ ਪੇਅ ਸਕੇਲ ਵਿਚ ਦਰੁਸਤ ਕਰਨ ਲਈ ਕੋਈ ਠੋਸ ਕਾਰਵਾਈ ਨਹੀ ਕੀਤੀ ਜਾ ਰਹੀ ਤੇ ਵਿਭਾਗ ਵੱਲੋਂ ਲਾਰੇਬਾਜ਼ੀ ਦੀ ਨੀਤੀ ਅਪਣਾਈ ਜਾ ਰਹੀ ਹੈ।ਆਪਣੀਆ ਸੇਵਾਵਾਂ ਰੇਗੂਲਰ ਕਰਵਾਉਣ ਅਤੇ ਪੈਡਿੰਗ ਮੰਗਾਂ ਨੂੰ ਅਮਲੀ ਰੂਪ ਦਿਵਾਉਣ ਲਈ ਕ੍ਰਮਚਾਰੀਆ ਕੋਲ ਸੰਘਰਸ਼ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ, ਜਿਸ ਨੂੰ ਅਖਤਿਆਰ ਕਰਦਿਆਂ ਯੂਨੀਅਨ ਵੱਲੋਂ ਜਿਲ੍ਹਾ ਪੱਧਰ ਤੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਏਗਾ।ਇਸ ਅਰਥੀ ਫੂਕ ਪ੍ਰਦਰਸ਼ਨ ਵਿਚ ਯੂਨੀਅਨ ਦਾ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੀ ਜਿਲ੍ਹਾ ਫਾਜ਼ਿਲਕਾ ਇਕਾਈ ਵੱਲੋਂ ਪ੍ਰਧਾਨ ਭਗਵੰਤ ਭਠੇਜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਸੀਨੀਅਰ ਮੀਤ ਪ੍ਰਧਾਨ ਨਿਸ਼ਾਂਤ ਅਗਰਵਾਲ ਦੀ ਅਗਵਾਈ ਵਿਚ ਭਰਪੂਰ ਸਮਰਥਨ ਕੀਤਾ ਗਿਆ।ਇਸ ਮੌਕੇ ਜੀਟੀਯੂ ਦੇ ਆਗੂ ਰਣਬੀਰ ਸੁਥਾਰ, ਰਾਜੀਵ ਚਗਤੀ, ਧਰਮਿੰਦਰ ਗੁਪਤਾ, ਅਮਨਦੀਪ ਸਿੰਘ, ਰਾਜ ਖੱਤਰੀ, ਸੁਧੀਰ ਕਾਲੜਾ, ਕ੍ਰਿਸ਼ਨ ਕੁਮਾਰ, ਰਮੇਸ਼ ਸੁਧਾ, ਵਿਕਰਮ, ਰੂਪਮ, ਅਰੁਣ ਜੈਨ, ਸਚਿਨ ਨਾਗਪਾਲ, ਗੁਰਸੇਵਕ ਸਿੰਘ, ਸੁਰਿੰਦਰ ਕੰਬੋਜ, ਮਨੋਜ, ਮੋਨਿਕਾ ਵਰਮਾ, ਅਮਨ ਅਤੇ ਹੋਰ ਯੂਨੀਅਨ ਮੈਂਬਰ ਸ਼ਾਮਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply