Sunday, December 22, 2024

ਸਤਿਗੁਰੂ ਰਵੀਦਾਸ ਜੀ

Guru Ravidas Ji
ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ,
ਮੁੱਖ ‘ਚੋਂ ਦੇਖੋ ਜੀ ਹਰਿ ਹਰਿ ਹੈ ਉਚਾਰਦਾ।

ਗੰਗਾ ਮਾਈ ਨੇ ਦਿੱਤਾ ਇੱਕ ਕੰਗਣ,
ਹੋਵਣ ਸਾਰੇ ਹੈਰਾਨ, ਜੋ ਵੀ ਪੱਥਰ ਹੇਠ ਨਜ਼ਰ ਮਾਰਦਾ।
ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ।

ਗਮਾਂ ਤੋਂ ਰਹਿਤ ਬੇਗਮਪੁਰਾ ਬਨਾਉਣਾ,
ਊਚ-ਨੀਚ ਦਾ ਭਰਮ ਹੈ ਮਿਟਾਉਣਾ,
ਨਾਮ ਜੋ ਜਪੇ ਉਸ ਨੂੰ ਚੌਰਾਸੀ ਤੋਂ ਪਾਰ ਹੈ ਲਾਉਣਾ।
ਇਹ ਗੱਲ ਮੁੱਖੋਂ ਸਦਾ ਉਚਾਰਦਾ,
ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ।

ਰਾਜੇ ਰਾਣੇ ਹੋਏ ਦੀਵਾਨੇ,
ਮੀਰਾਂ ਬਾਈ ਦੇ ਭਰੇ ਖਜਾਨੇ,
ਰੰਗ ਨਾਮ ਦਾ ਐਸਾ ਚੜਿਆ, ਜਪਣ ਸਾਰੇ ਬੇਗਾਨੇ,
ਖੁੱਲੇ ਜਦ ਮੁੱਖ ਦੱਸਵੇਂ ਦਵਾਰ ਦਾ,
ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ।

ਬਾਣੀ ਸਾਨੂੰ ਇਹੋ ਸਮਝਾਵੇ,
ਹਰ ੱਇਕ ਨੂੰ ਗਲ ਨਾਲ ਲਗਾਵੇ,
ਮਿਲ ਜਾਵੇ ਸਭ ਨੂੰ ਅੰਨ ਗੁਰੂ ਪ੍ਰਸੰਨ ਹੋ ਜਾਵੇ,
‘ਫਕੀਰਾ’ ਇਹੋ ਮਾਰਗ ਹੀ ਸਤਿਗੁਰੂ ਦਿਖਾਵਦਾ
ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ।

Vinod Fakira

 ਵਿਨੋਦ ਫਕੀਰਾ,
 ਆਰੀਆ ਨਗਰ, ਕਰਤਾਰਪੁਰ।
 ਮੋ- 98721-97326

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply