ਦੇਸ਼ਾਂ ਵਿਦਸ਼ਾਂ ਵਿਚ ਵਿਖਾ ਚੁਕੈ, ਭੰਗੜੇ ਦੇ ਜੌਹਰ
ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਜਿਲਾ ਪੱਧਰੀ ਗਣਤੰਤਰ ਦਿਵਸ ਖੇਡ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਚੂਨੀ ਲਾਲ ਭਗਤ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਵੱਲੋ ਕੀਤਾ।ਇਸ ਮੌਕੇ ਜਿਥੈ ਦੇਸ ਭਗਤਾਂ ਤੇ ਦੇਸ ਦੇ ਜਵਾਨਾ ਨੂੰ ਯਾਂਦ ਕੀਤਾ ਗਿਆ, ਉਥੇ ਵੱਖ ਵੱਖ ਖੇਤਰਾਂ ਵਿਚ ਵਧੀਆ ਕਾਰਗੁਜਾਰੀ ਕਰਨ ਵਾਲੀਆਂ ਸਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।ਇਸੇ ਲੜੀ ਅਧੀਨ ਬਟਾਲਾ ਦੇ ਇਲਾਕੇ ਦੇ ਹਰਪਾਲ ਸਿੰੰਘ ਭੰਗੜਾਂ ਕੋਚ ਜੋ ਕਿ ਦੇਸਾਂ ਵਿਦੇਸਾ ਵਿਚ ਭੰਗੜੇ ਦੇ ਜੌਹਰ ਵਿਖਾ ਚੁੁੱਕੇ ਹਨ, ਨੂੰ ਪ੍ਰਸਾਸਨ ਵੱਲੋ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਉਹਨਾਂ ਨੂੰ ਸਿਖਿਆ ਵਿਭਾਗ ਕੀਤੇ ਕੰਮਾ ਕਰਕੇ ਦਿਤਾ ਗਿਆ ਹੈ।ਜਿਕਰਯੌਗ ਹੈ ਕਿਸ ਸਿਖਿਆ ਵਿਭਾਗ ਹਰਪਾਲ ਸਿੰਘ ਦੀਆਂ ਪ੍ਰਾਪਤੀਆਂ ਕਰਕੇ ਇਹ ਸਨਮਾਨ ਦਿੱਤਾ ਗਿਆ ਹੈ।ਇਸ ਮੌਕੇ ਹਰਪਾਲ ਸਿੰਘ ਸਰਕਾਰੀ ਮਿਡਲ ਸਕੂਲ ਮਿਸਰਪੁਰਾ ਵਿਖੇ ਬਤੌਰ ਪੰਜਾਬੀ ਮਾਸਟਰ ਸੇਵਾ ਨਿਭਾ ਰਹੇ ਹਨ। ਸਕੂਲ ਵਿਚ ਸੱਭਿਆਚਾਰਕ ਗਤੀ ਵਿਧੀਆਂ ਵਿਚ ਮਾਣ ਮੱਤੀਆਂ ਪ੍ਰਾਪਤੀਆ ਕੀਤੀਆਂ ਹਨ। ਵੱਖ ਵੱਖ ਬਲਾਕ ਪੱਧਰੀ, ਤਹਿਸੀਲ ਪੱਧਰੀ, ਜਿਲਾ ਪੱਧਰੀ ਤੋ ਇਲਾਵਾ ਸਟੇਟ ਪੱਧਰ ਤੇ ਸਨਮਾਨ ਪ੍ਰਾਪਤ ਕੀਤੇ ਹਨ।ਮੁਕਾਬਲਿਆ ਦੌਰਾਨ ਜੱਜ ਦੀ ਭੂਮਿਕਾ ਨਿਭਾਉਣ ਵਿਚ ਜਾਣੀ ਪਛਾਂਣੀ ਸਖਸੀਅਤ ਹਰਪਾਲ ਸਿੰਘ ਭੰਗੜਾਂ ਕੋਚ ਨੂੰ ਸਿਖਿਆ ਵਿਭਾਗ ਵਿਚ ਸਨਮਾਨ ਮਿਲਣ ਤੇ ਵਿਭਾਂਗ ਮਾਣ ਮਹਿਸੂਸ ਕਰ ਰਿਹਾ ਹੈ।