Tuesday, July 2, 2024

ਲੋਕ ਘਰੇਲੂ ਕੰਮ-ਕਾਜ ਲਈ ਨੌਕਰ ਰੱਖਣ ਤੇ ਜਗ੍ਹਾ ਕਿਰਾਏ ਤੇ ਦੇਣ ਤੋਂ ਪਹਿਲਾਂ ਪੁਲਿਸ ਤਸਦੀਕ ਕਰਾਉਣ – ਪੁਲਿਸ ਕਮਿਸ਼ਨਰ

ਡੀ.ਜੇ ਅਤੇ ਆਤਿਸਬਾਜ਼ੀ/ ਪਟਾਕਿਆਂ ਦੀ ਵਰਤੋਂ ਕਰਨ ‘ਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਮੁਕੰਮਲ ਪਾਬੰਦੀ

ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਜਤਿੰਦਰ ਸਿੰਘ ਔਲਖ ਪੁਲਿਸ  ਕਮਿਸ਼ਨਰ,  ਕਮ-ਕਾਰਜਕਾਰ  ਮੈਜਿਸਟਰੇਟ, ਅੰਮ੍ਰਿਤਸਰ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਹੈ। ਲੋਕ ਆਪਣੇ ਘਰੇਲੂ ਕੰਮ-ਕਾਜ ਲਈ ਨੌਕਰ ਰੱਖ ਲੈਂਦੇ ਹਨ ਜ਼ੋ ਹੋਰ ਰਾਜਾਂ ਦੇ ਵਸਨੀਕ ਹੁੰਦੇ ਹਨ ਅਤੇ ਅਜਿਹੇ ਨੌਕਰ ਆਪਣੇ ਸਹੀ ਰਿਹਾਇਸ਼ੀ ਪਤੇ ਮਾਲਕਾਂ ਨੂੰ ਨਹੀਂ ਦੱਸਦੇ ਕੁੱਝ ਅਜਿਹੇ ਕਈ ਲੋਕ ਜੁਰਮ ਕਰਨ ਤੋਂ ਬਾਅਦ ਕਿਰਾਏ ਵਾਲੀ ਜਗ੍ਹਾ ਛੱਡ ਕੇ ਚਲੇ ਜਾਂਦੇ ਹਨ ਕੇਸਾਂ ਵਿੱਚ ਅਜਿਹੇ ਨੌਕਰਾਂ ਨੇ ਸੰਗੀਨ ਜੁਰਮ ਕੀਤੇ ਹਨ ਅਤੇ ਦੌੜਨ ਵਿੱਚ ਕਾਮਯਾਬ ਹੋ ਗਏ ਹਨ। ਇਸ ਲਈ ਲੋਕਾਂ ਦੀ ਜਾਨਮਾਲ ਦੀ ਰਾਖੀ ਅਤੇ ਜੁਰਮਾਂ ਦੀ ਰੋਕ ਥਾਮ ਲਈ ਤੇਜ਼ੀ ਨਾਲ ਉਪਰਾਲਾ ਕਰਨ ਦੀ ਲੋੜ੍ਹ ਹੈ ਕਿ ਕੋਈ ਵੀ ਵਿਅਕਤੀ/ ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦਾ ਰਿਹਾਇਸ਼ੀ ਪਤਾ ਅਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿੱਚ ਦੇ ਕੇ ਜਰੂਰ ਤਸਦੀਕ ਕਰਵਾਏ।
ਮਕਾਨ ਮਾਲਕ ਆਪਣੀ ਜਗ੍ਹਾ ਰਿਹਾਇਸ਼/ ਵਪਾਰਕ ਮਕਸਦ ਲਈ ਕਿਰਾਏ ਤੇ ਦੇਦੇ ਹਨ ਤਾਂ ਉਸ ਸਮੇਂ ਕਿਰਾਏਦਾਰ ਆਪਣਾ ਸਹੀ ਪਤਾ ਨਹੀਂ ੰਿਦੰਦੇ ਅਤੇੇ ਅਜਿਹੇ ਕਈ ਲੋਕ ਜੁਰਮ ਕਰਨ ਤੋਂ ਬਾਅਦ ਕਿਰਾਏ ਵਾਲੀ ਜਗ੍ਹਾ ਛੱਡ ਕੇ ਚਲੇ ਜਾਂਦੇ ਹਨ। ਇਸ ਲਈ ਜੁਰਮਾਂ ਦੀ ਰੋਕ-ਥਾਮ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਕਿਸੇ ਮਕਾਨ ਮਾਲਕ ਨੇ ਆਪਣੀ ਕੋਈ ਜਗ੍ਹਾ ਕਿਰਾਏ ਤੇ ਦੇਣੀ ਹੋਵੇ ਤਾਂ ਉਹ ਮਾਲਕ ਮਕਾਨ ਅਜਿਹੇ ਕਿਰਾਏਦਾਰ ਦਾ ਪਤਾ ਅਤੇ ਵੇਰਵਾ ਪ੍ਰਾਪਤ ਕਰਕੇ ਅਗਾਂਊਂ ਤੌਰ ਤੇ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨ ਵਿਖੇ ਦੇਵੇ ਤਾਂ ਜ਼ੋ ਪੁਲਿਸ ਉਸ ਦੀ ਤਸਦੀਕ ਕਰ ਸਕੇ। ਇਸ ਲਈ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਹੈ ਕਿ ਕੋਈ ਵੀ ਵਿਅਕਤੀ/ ਪਰਿਵਾਰ ਆਪਣੀ ਰਿਹਾਇਸ਼, ਜਗਾ ਵਪਾਰਕ ਮਕਸਦ ਲਈ ਦੇਂਦਾ ਹੈੈ ਤਾਂ ਕਿਰਾਏਦਾਰ ਰੱਖਣ ਤੋਂ ਪਹਿਲਾਂ ਉਸ ਦੀ ਰਿਹਾਇਸ਼ੀ ਪਤਾ ਅਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿੱਚ ਦੇ ਕੇ ਅਗਾਂਓ ਤਸਦੀਕ ਜਰੂਰ ਕਰਵਾਏ।
ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 72 ਆਫ 1998 ਨੋਆਇਸ ਪਲੂਸ਼ਨ ਇੰਮਪਲੀਮੈਨਟੇਸ਼ਨ ਆਫ ਲਾਅਜ਼ ਫਾਰ ਰਿਸਟ੍ਰਕਿਸ਼ਨਜ਼ ਯੂਜ਼ ਆਫ ਲਾਊਡ ਸਪੀਕਰਜ਼ ਸਾਊਡ ਹਾਈ ਵੋਲੀਅਮ ਪਰੋਡੀਸੀਊਇੰਗ ਸਿਸਟਮ ਵਿੱਚ ਮਿਤੀ 19.09.2001 ਨੂੰ ਪਾਸ ਕੀਤੇ ਗਏ ਹੁਕਮ ਦੀ ਪਾਲਣਾ ਹਿੱਤ ਨੁਆਇਸ਼ ਨੂੰ ਕੰਟਰੋਲ ਕਰਨ ਲਈ ਜਿਹੜ੍ਹੀ ਕਿ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੀ ਜਿਸ ਨਾਲ ਜਨਤਕ ਸ਼ਾਂਤੀ ਭੰਗ ਹੋਣ ਅਤੇ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਅਤੇ ਇਸ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਦੇ ਨੁਕਸਾਨ ਹੋਣ ਦਾ ਅੰਦੇਸ਼ਾ ਵੀ ਵੱਧ ਜਾਂਦਾ ਹੈ। ਇਸ ਲਈ ਇਸ ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਵਿਆਹਾਂ ਦੇ ਮੌਕੇ ਨਿਰਧਾਰਤ ਅਵਾਜ਼ ਤੋਂ ਵੱਧ ਡੀ.ਜੇ. ਚਲਾਉਣ, ਵਿਆਹ ਅਤੇ ਤਿਉਹਾਰਾਂ ਦੇ ਮੌਕੇ ਆਤਿਸਬਾਜ਼ੀ/ ਪਟਾਕਿਆਂ ਦੀ ਵਰਤੋਂ ਕਰਨ ਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਮੁਕੰਮਲ  ਪਾਬੰਦੀ ਲਗਾਈ ਹੈ।ਇਹ  ਹੁਕਮ ਮਿਤੀ 5 ਮਈ 2015 ਤੱਕ ਲਾਗੂ ਰਹਿਣਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply