Monday, March 17, 2025
Breaking News

ਪੁਲਿਸ ਵਲੋਂ 3 ਕਿਲੋ ਹੈਰੋਇਨ ਤੇ ਪਸਤੌਲ ਸਮੇਤ ਇੱਕ ਕਾਬੂ

PPN1003201501
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ)  ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ ਅੱਜ 3 ਕਿਲੋ ਹੈਰੋਇਨ ਅਤੇ ਲੋਡਿਡ ਪਸਤੌਲ ਇੱਕ ਵਿਅੱਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਸ. ਜਤਿੰਦਰ ਸਿੰਘ ਔਲਖ ਕਮਿਸ਼ਨਰ ਪੁਲਿਸ ਨੇ ਪੱਤਰਾਕਾਰਾਂ ਨੂੰ ਸੰਬੋਧਂ ਕਰਦਿਆਂ ਦੱਸਿਆ ਕਿ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਦੌਰਾਨ ਇਕ ਮਹੱਤਵਪੂਰਨ ਸੂਚਨਾ ਮਿਲਣ ‘ਤੇ ਉਨਾਂ ਵੱਲੋ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-1, ਸ੍ਰੀ ਪਰਮਪਾਲ ਸਿੰਘ, ਪੀ.ਪੀ.ਐਸ, ਸਹਾਇਕ ਕਮਿਸ਼ਨਰ ਪੁਲਿਸ, ਸੈਟ੍ਰਲ, ਅੰਮ੍ਰਿਤਸਰ ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ ਦੀ ਜੇਰੇ ਨਿਗਰਾਨੀ ਹੇਠ ਥਾਣਾ ਸੀ ਡਵੀਜ਼ਨ ਅਤੇ ਸੀ.ਆਈ.ਏ ਸਟਾਫ ਕਮਿਸ਼ਨਰੇਟ ਅੰਮ੍ਰਿਤਸਰ ਦੀ ਇਕ ਟੀਮ ਬਣਾਈ ਗਈ, ਜਿਸ ਦੀ ਅਗਵਾਈ ਮੁੱਖ ਅਫਸਰ ਥਾਣਾ ਸੀ ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਕੁਲਵਿੰਦਰ ਕੁਮਾਰ ਅਤੇ ਇੰਪੈਟਕਰ ਗੁਰਵਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਕਮਿਸ਼ਨਰੇਟ, ਅੰਮ੍ਰਿਤਸਰ ਸਨ।ਇਸ ਟੀਮ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹੈਰੋਇਨ ਸਮੱਲਗਰ ਰਛਪਾਲ ਸਿੰਘ ਅਤੇ ਸੰਨੀ ਵੱਲੋ ਭਾਰੀ ਮਾਤਰਾ ਵਿੱਚ ਪਾਕਿਸਤਾਨ ਤੋ ਹੈਰੋਇਨ ਮੰਗਵਾਈ ਗਈ ਹੈ ਅਤੇ ਪੰਜਾਬ ਤੋਂ ਬਾਹਰ ਦੂਸਰੇ ਰਾਜਾਂ ਵਿੱਚ ਸਪਲਾਈ ਕਰਨੀ ਹੈ।ਇਹ ਸਕੱਤਰੀ ਬਾਗ ਗੁਜਰਪੁਰਾ ਇਲਾਕਾ ਵਿੱਚ ਆ ਰਹੇ ਹਨ, ਜਿਸ ‘ਤੇ ਇੰਸਪੈਕਟਰ ਕੁਲਵਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ-ਸੀ ਡਵੀਜ਼ਨ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮੇਤ ਟੀਮ ਨੇ ਗਿਆਨ ਆਸ਼ਰਮ ਸਕੂਲ ਦੇ ਲਾਗੇ ਇਕ ਮੋਨੇ ਨੌਜਵਾਨ ਨੂੰ ਕਾਲੇ ਰੰਗ ਦੇ ਬੈਗ ਸਮੇਤ ਕਾਬੂ ਕੀਤਾ।ਨੌਜਵਾਨ ਨੇ ਪੁੱਛਣ ਤੇ ਆਪਣਾ ਨਾਮ ਰਛਪਾਲ ਸਿੰਘ ਦੱਸਿਆ।ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਏ.ਸੀ.ਪੀ/ਕੇਂਦਰੀ ਨੇ ਮੋਕੇ ‘ਤੇ ਇਸ ਨੌਜਵਾਨ ਦੀ ਤਲਾਸ਼ੀ ਉਸ ਦੀ ਸਹਿਮਤੀ ਨਾਲ ਕਰਵਾਈ ਤਾਂ ਰਛਪਾਲ ਸਿੰਘ ਉਕਤ ਪਾਸੋਂ ਸੱਜੇ ਹੱਥ ਵਿੱਚ ਫੜ੍ਹੇ ਕਾਲੇ ਰੰਗ ਦੇ ਬੈਗ ਵਿੱਚੋਂ ਮੋਮੀ ਲਿਫਾਫੇ ਵਿੱਚ ਲਪੇਟੀ 3 ਕਿਲੋ ਹੈਰੋਇੰਨ ਬਰਾਮਦ ਹੋਈ ਤੇ ਮੁਸੰਮੀ ਰਛਪਾਲ ਸਿੰਘ ਉਕਤ ਦੀ ਜਾਮਾ ਤਲਾਸ਼ੀ ਕਰਨ ਤੇ ਉਸ ਦੀ ਪਂੈਟ ਦੀ ਖੱਬੀ ਜੇਬ ਵਿੱਚੋ ਇਕ ਪਸਤੌਲ 30 ਬੋਰ ਲੋਡਿਡ (05 ਕਾਰਤੂਸ) ਅਤੇ ਸੱਜੀ ਜੇਬ ਵਿੱਚੋ ਇਕ ਮੈਗਜ਼ੀਨ ਸਮੇਤ 05 ਰੌਂਦ ਜਿੰਦਾ 30 ਬੋਰ ਬਰਾਮਦ ਕੀਤੇ ਗਏ।
ਸz. ਔਲਖ ਨੇ ਦੱਸਿਆ ਕਿ ਰਛਪਾਲ ਸਿੰਘ ਉਕਤ ਪਾਸੋਂ ਜਦ ਪੁੱਛਗਿੱਛ ਕੀਤੀ ਤਾਂ ਕਰਨ ‘ਤੇ ਉਸ ਨੇ ਦੱਸਿਆ ਕਿ ਹੈਰੋਇਨ ਉਸ ਨੇ ਸੰਨੀ ਨਾਲ ਮਿਲ ਕੇ ਅੰਮ੍ਰਿਤਸਰ ਤੋ ਬਾਹਰ ਲੈ ਕੇ ਜਾਣੀ ਸੀ ਤੇ ਸੰਨੀ ਨੇ ਸਪਲਾਈ ਕਰਵਾਉਣੀ ਸੀ।ਪਰ ਦੋਸ਼ੀ ਰਛਪਾਲ ਸਿੰਘ ਸੰਨੀ ਨੂੰ ਮਿਲਣ ਤੋ ਪਹਿਲਾਂ ਹੀ ਪੁਲਿਸ ਦੇ ਕਾਬੂ ਆ ਗਿਆ।ਰਛਪਾਲ ਸਿੰਘ ਉਕਤ ਨੇ ਇਹ ਵੀ ਦੱਸਿਆ ਕਿ ਉਹ ਪਹਿਲਾ ਵੀ ਪਾਕਿਸਤਾਨ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਵਾ ਕੇ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਉਸ ‘ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਦੋਸ਼ੀ ਰਛਪਾਲ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਵੱਲੋ ਪਾਕਿਸਤਾਨ ਤੋ ਹੈਰੋਇਨ ਮੰਗਵਾਈ ਜਾਂਦੀ ਹੈ ਅਤੇ ਇਸ ਹੈਰੋਇਨ ਨੂੰ ਪੰਜਾਬ ਤੋ ਬਾਹਰ ਸੰਨੀ ਨਾਲ ਮਿਲ ਕੇ ਸਪਲਾਈ ਕੀਤਾ ਜਾਂਦਾ ਸੀ।ਇਸ ਵਾਰ ਮੰਗਵਾਈ ਹੈਰੋਇਨ ਦੀ ਖੇਪ ਦੇ ਨਾਲ ਪਾਕਿਸਤਾਨੀ ਸਮਗਲਰਾਂ ਨੇ ਇੱਕ ਪਿਸਟਲ ਅਤੇ ਕਾਰਤੂਸਾਂ ਸਮੇਤ ਦੋ ਮੈਗਜੀਨ ਭੇਜੇ ਗਏ ਸਨ।ਗ੍ਰਿਫ਼ਤਾਰ ਕੀਤੇ ਗਏ ਰਛਪਾਲ ਸਿੰਘ ਤੋਂ ਪੜਤਾਲ ਜਾਰੀ ਹੈ ਅਤੇ ਹੈਰੋਇੰਨ ਦੀ ਸਮੱਗਲਿੰਗ ਸਬੰਧੀ ਹੋਰ ਵੀ ਕਈ ਖੁਲਾਸੇ ਹੋਣ ਦੀ ਸਭਾਵਨਾ ਹੈ।
ਇਸ ਸਬੰਧ ਵਿੱਚ ਥਾਣਾ ਸੀ ਡਵੀਜ਼ਨ ਅੰਮ੍ਰਿਤਸਰ ਵਿੱਚ ਦੋਸ਼ੀ ਰਛਪਾਲ ਸਿੰਘ ਪੁੱਤਰ ਮਿੱਲਖਾ ਸਿੰਘ ਕੌਮ ਜੱਟ ਵਾਸੀ ਪਿੰਡ ਰਾਮੂਵਾਲ ਰੱਤੋਕੇ ਅਤੇ ਸੰਨੀ ਉਕਤਾਨ ਦੇ ਖਿਲਾਫ ਉਕਤ ਮੁਕੱਦਮਾ ਦਰਜ ਕੀਤਾ ਗਿਆ।ਸੰਨੀ ਪੁੱਤਰ ਸੋਹਣ ਸਿੰਘ ਕੌਮ ਤਰਖਾਣ ਵਾਸੀ ਪਿੰਡ ਸਰਾਏ ਅਮਾਨਤ ਖਾਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ, ਇਸ ਦੀ ਗ੍ਰਿਫਤਾਰੀ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਕਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਬਰਾਮਦਗੀ ਹੋਣੀ ਦੀ ਵੀ ਉਮੀਦ ਹੈ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply