Sunday, December 22, 2024

ਬੀਬੀਕੇ ਡੀਏਵੀ ਕਾਲਜ ਵਿਖੇ ਐਸ.ਐਸ.ਬੀ ਇੰਟਰਵਿਊ ‘ਤੇ ਅਧਾਰਿਤ ਸੈਮੀਨਾਰ

PPN310316
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)-  ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵਿਖੇ ਐਨ.ਸੀ.ਸੀ ਵਿਭਾਗ ਵਲੋਂ ਐਸ਼.ਐਸ.ਬੀ ਇੰਟਰਵਿਊ ‘ਤੇ ਅਧਾਰਿਤ ਸੈਮੀਨਾਰ ਐਨ.ਸੀ.ਸੀ ਵਿੰਗ ਦੇ ਕਮਾਂਡਰ ਸ਼੍ਰੀ ਰਾਜੇਸ਼ ਨਈਅਰ ਅਤੇ ਵਿੰਗ ਕਮਾਂਡਰ ਸ਼੍ਰੀ ਬੀ ਰਾਮੋਲਾ ਅਤੇ ਜੇ ਯਾਦਵ ਦੁਆਰਾ ਕਰਵਾਇਆ ਗਿਆ। ਵੱਖ-ਵੱਖ ਕਾਲਜਾਂ ਨੇ ਇਸ ਸੈਮੀਨਾਰ ਵਿਚ ਹਿੱਸਾ ਲਿਆ।ਮਿਸ ਸੋਢੀ ਅਤੇ ਮਿਸ ਹਰਸਿਮਰਨ ਕੌਰ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਐਸ਼.ਐਸ.ਬੀ ਇੰਟਰਵਿਊ ਪਾਸ ਕਰਨ ਅਤੇ ਐਨ.ਸੀ.ਸੀ ਦੇ ਫਾਇਦਿਆਂ ਬਾਰੇ ਜਾਣਕਾਰੀ ਦਿਤੀ ਗਈ।ਕਾਲਜ ਦੇ ਕੇਡਿਟ ਐਨ.ਸੀ.ਸੀ ਏਅਰ ਵਿੰਗ ਨੇ ਕਮਾਂਡਰ ਨਾਲ ਗੱਲਬਾਤ ਕਰਕੇ ਗਿਆਨ ਵਿਚ ਹੋਰ ਵਾਧਾ ਕੀਤਾ।ਐਨ.ਸੀ.ਸੀ ਕਮਾਂਡਰ ਨੇ ਕਿਹਾ ਕਿ ਐਨ.ਸੀ.ਸੀ ‘ਸੀ’ ਸਰਟੀਫਿਕੇਟ ਵਿਚੋਂ ‘ਏ’ ਗ੍ਰੇਡ ਪ੍ਰਾਪਤ ਕਰਨ ਵਾਲੇ ਬਿਨਾਂ ਟੈਸਟ ਪਾਸ ਕੀਤੇ ਇੰਟਰਵਿਊ ਲਈ ਸਿੱਧੇ ਜਾ ਸਕਦੇ ਹਨ। ਪ੍ਰਿੰ. ਡਾ (ਸ਼੍ਰੀਮਤੀ) ਨੀਲਮ ਕਾਮਰਾ ਨੇ ਕਿਹਾ ਕਿ ਸੈਮੀਨਾਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਐਨ.ਸੀ.ਸੀ ਦੀ ਮਹੱਤਤਾ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ ਅਤੇ ਨਾਲ ਹੀ ਉਨਾਂ ਨੇ ਐਨ.ਸੀ.ਸੀ ਕਮਾਂਡਰ ਦਾ ਧੰਨਵਾਦ ਵੀ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply