Sunday, December 22, 2024

ਐਮ.ਬੀ.ਬੀ.ਐਸ/ਬੀ.ਡੀ.ਐਸ ਸਿੱਖ ਮਾਇਨੋਰਟੀ ਕੋਟੇ ਅਧੀਨ ਦਾਖਲੇ ਲਈ ਤਾਰੀਕ ਵਧਾਈ

PPN310317

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)-   ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਸਕੱਤਰ ਸ੍ਰ ਜੋਗਿੰਦਰ ਸਿੰਘ ਦੱਸਿਆ ਹੈ ਕਿ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ/ਡੈਂਟਲ ਸਾਇੰਸਜ ਐਂਡ ਰੀਸਰਚ ਸ੍ਰੀ ਅੰਮ੍ਰਿਤਸਰ ਵਿਖੇ ਐਮ.ਬੀ.ਬੀ.ਐਸ ਅਤੇ ਬੀ.ਐਡ.ਐਸ ਕੋਰਸਾਂ ਵਿੱਚ ਸਿੱਖ ਮਾਇਨੋਰਟੀ ਕੋਟੇ ਅਧੀਨ ਦਾਖਲਾ ਸੀ.ਬੀ.ਐਸ.ਈ ਵੱਲੋਂ ਲਏ ਜਾ ਰਹੇ All India PMT Test ਮੈਰਿਟ ਦੇ ਅਧਾਰ ਤੇ ਹੋਵੇਗਾ।ਇਨ੍ਹਾਂ ਕੋਰਸਾਂ ਦੇ ਦਾਖਲਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਕੇ ਮਿਤੀ 30.4.2014 ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਸੰਸਥਾ ਵੱਲੋਂ ਲਿਆ ਜਾਣ ਵਾਲਾ ਸਿੱਖ ਇਤਹਾਸ ਦਾ ਟੈਸਟ ਮਿਤੀ 8.5.2014 ਨੂੰ ਹੋਵੇਗਾ। ਇਹ ਟੈਸਟ ਕੇਵਲ ਸਿੱਖ ਇਤਿਹਾਸ ਤੇ ਅਧਾਰਤ ਸਵਾਲਾਂ ਤੇ ਹੋਵੇਗਾ, ਇਹ ਟੈਸਟ ਕੁੱਲ 50 ਅੰਕਾਂ ਦਾ ਹੋਵੇਗਾ ਅਤੇ ਇਸ ਵਿਚੋਂ ਪਾਸ ਹੋਣ ਲਈ ਕੇਵਲ 17 ਅੰਕ ਲੈਣੇ ਜਰੂਰੀ ਹਨ, ਇਹ ਟੈਸਟ ਵਿਦਿਆਰਥੀਆਂ ਲਈ ਕੁਆਲੀਫਾਈ ਕਰਨਾ ਅਤਿ ਜਰੂਰੀ ਹੈ, ਲੇਕਿਨ ਉਪਰੋਕਤ ਕੋਰਸਾਂ ਵਿੱਚ ਦਾਖਲਾ ਲੈਣ ਲਈ ਮੈਰਿਟ ਸੀ.ਬੀ.ਐਸ.ਈ ਵੱਲੋਂ ਮਿਤੀ 4.5.2014 ਨੂੰ ਲਏ ਜਾ ਰਹੇ All India PMT- 2014 ਤੇ ਅਧਾਰਿਤ ਹੋਵੇਗੀ ਅਤੇ ਸਿੱਖ ਇਤਹਾਸ ਦੇ ਟੈਸਟ ਵਿਚੋਂ ਲਏ ਨੰਬਰ ਮੈਰਿਟ ਵਿੱਚ ਜਮ੍ਹਾਂ ਨਹੀ ਹੋਣਗੇ। ਵਿਦਿਆਰਥੀਆਂ ਦੀ ਸਹੂਲਤ ਲਈ ਫਾਰਮ ਅਤੇ ਪ੍ਰਾਸਪੈਕਟ ਸੰਸਥਾ ਦੀ ਵੈਬਸਾਈਟ www.sgrdimsar.in ਤੇ ਉਪਲਬਧ ਹੈ। ਇਨ੍ਹਾਂ ਸੰਸਥਾਵਾਂ ਵਿੱਚ ਸਿੱਖ ਮਾਇਨੋਰਟੀ ਕੋਟੇ ਅਧੀਨ ਦਾਖਲੇ ਲਈ ਵਿਦਿਆਰਥੀ ਆਨ ਲਾਈਨ ਅਪਲਾਈ ਕਰ ਸਕਦੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply