
ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )-ਮਾਲਵੇ ਖੇਤਰ ਦੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇਸ ਖੇਤਰ ਦੇ ਸਿਰ ਕੱਢਵੇ ਵਿੱਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ ਵਿੱਚ ਨੌਕਰੀ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਪੈਕਟ ਸਲੂਸ਼ਨਜ, ਓ. ਆਈ. ਟੀ ਫਰੇਮਜ਼, ਏ. ਐੱਸ. ਚੰਡੀਗੜ, ਪਿਕ ਐਂਡ ਫਰੇਮ ਅਤੇ ਹੈਲਥ ਸਟਰੀਟ ਵਰਗੀਆਂ ਬਹੁਰਾਸ਼ਟਰੀ ਕੰਪਨੀਆਂ ਸਮੇਤ ਦਸ ਕੰਪਨੀਆਂ ਨੇ ਵਿਦਿਆਰਥੀਆਂ ਦੀ ਚੋਣ ਕੀਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਕਰਨਜੀਵ ਸਿੰਘ ਨੇ ਦੱਸਿਆ ਕਿ ਇਸ ਖੇਤਰ ਦੇ ਵੱਖਰੋ-ਵੱਖਰੇ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਇਸ ਨੌਕਰੀ ਮੇਲੇ ਦਾ ਫਾਇਦਾ ਉਠਾਇਆ। ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾ: ਅਮਿਤ ਟੁਟੇਜਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਨਾਂ ਅਲੱਗ-ਅਲੱਗ ਕੰਪਨੀਆਂ ਦੇ ਮਨੁੱਖੀ ਵਸੀਲਿਆਂ ਦੇ ਮੈਨੇਜਰ ਸਹਿਬਾਨਾਂ ਨੇ ਇਹ ਚੋਣ ਤਿੰਨ ਪੜਾਵਾਂ ਵਿੱਚੋਂ ਹੁੰਦੇ ਹੋਏ ਕੀਤੀ, ਜਿੰਨਾਂ ਵਿੱਚ ਲਿਖਤੀ ਟੈਸਟ, ਵਾਦ-ਵਿਵਾਦ ਅਤੇ ਮੌਖਿਕ ਇੰਟਰਵਿਊਜ਼ ਸ਼ਾਮਲ ਹਨ। ਇਸ ਨੌਕਰੀ ਮੇਲੇ ਦੌਰਾਨ 53 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਅਤੇ ਮੌਕੇ ਤੇ ਹੀ ਆਫਰ ਲੈਟਰਜ਼ ਵੀ ਇਨਾਂ ਬਹੁਰਾਸਟਰੀ ਕੰਪਨੀਆਂ ਵੱਲੋਂ ਮੁਹੱਈਆਂ ਕਰਵਾਏ ਗਏ।ਚੁਣੇ ਗਏ ਵਿਦਿਆਰਥੀਆਂ ਵਿੱਚ ਕੰਪਿਊਟਰ ਸਾਇੰਸ ਦੇ 25, ਇਲੈਕਟ੍ਰੋਨਿਕਸ ਦੇ 14,ਮਕੈਨਿਕਲ ਦੇ 5, ਇਲੈਕਟ੍ਰੀਕਲ ਦੇ 5 ਅਤੇ ਸਿਵਲ ਬਰਾਂਚ ਦੇ 5 ਵਿਦਿਆਰਥੀ ਸ਼ਾਮਿਲ ਹਨ। ਇਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਕੰਪਨੀ ਵੱਲੋਂ 1.2 ਲੱਖ ਤੋਂ ਲੈ ਕੇ 1.8 ਲੱਖ ਦੇ ਸਲਾਨਾ ਪੈਕਜ ਦੀ ਪੇਸਕਸ਼ ਕੀਤੀ ਗਈ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਇਸ ਨੌਕਰੀ ਮੇਲੇ ਦੇ ਆਯੋਜਨ ਦੀ ਸ਼ਲਾਘਾ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲੀ ਨੇ ਨੌਕਰੀ ਮੇਲੇ ਦੇ ਆਯੋਜਕਾਂ ਨੂੰ ਵਧਾਈ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media