Sunday, December 22, 2024

ਕਾਂਗਰਸ ਨਹੀਂ ਚਾਹੁੰਦੀ ਕਿ ਪੰਜਾਬ ਦਾ ਵਿਕਾਸ ਹੋਵੇ – ਬੀਬੀ ਹਰਸਿਮਰਤ

PPN03041402
ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਕਾਂਗਰਸ ਨਹੀਂ ਚਾਹੁੰਦੀ ਕਿ ਪੰਜਾਬ ਖੁਸ਼ਹਾਲ ਹੋ ਸਕੇ, ਉਹ ਚਾਹੁੰਦੀ ਹੈ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੋਚ ਨੂੰ ਖਤਮ ਕੀਤਾ ਜਾਵੇ, ਇਸੇ ਕਰਕੇ ਕਾਂਗਰਸ ਨੇ ਪੰਜਾਬ ਤੇ ਅਨੇਕਾਂ ਜ਼ੁਲਮ ਕੀਤੇ ਹਨ, ਹੁਣ ਮੌਕਾ ਹੈ ਕਿ ਕਾਂਗਰਸ ਦਾ ਮਲੀਆ ਮੇਟ ਕਰ ਦਿਓ ਤਾਂ ਹੀ ਤਾਂ ਪੰਜਾਬ  ਲਈ ਕੇਂਦਰ ਦੇ ਖਜਾਨੇ ਦਾ ਮੂੰਹ ਖੁਲੇਗਾ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਲੋਕ ਸਭਾ ਤੋਂ ਅਕਾਲ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਥੇ ਕਈ ਸਾਰੇ ਪਿੰਡਾਂ ਵਿਚ ਚਲਾਈ ਜਾ ਰਹੀ ਮੁਹਿੰਮ ਨੂੰ ਸਿਖਰ ‘ਤੇ ਕਰਦਿਆਂ ਕੀਤਾ, ਉਸ ਨਾਲ ਚੋਣ ਪ੍ਰਚਾਰ ਲਈ ਰਾਜ ਗਾਇਕ ਨੇ ਬੀਬਾ ਬਾਦਲ ਦੀ ਜਿੱਤ ਨੂੰ ਸਾਰੇ ਪੰਜਾਬੀਆਂ ਦੀ ਜਿੱਤ ਗਰਦਾਨਿਆ। ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਜੇਕਰ ਚਾਹੁੰਦੀ ਤਾਂ ਪੰਜਾਬ ਵੀ ਅੱਜ ਸਨਅਤਾਂ ਦਾ ਘਰ ਹੁੰਦਾ, ਪਰ ਉਸ ਨੇ ਕੋਈ ਵੱਡੀ ਸਨਅਤ ਪੰਜਾਬ ਨੂੰ ਦੇਣ ਲਈ ਟਾਲਾ ਹੀ ਵਟਿਆ ਹੈ, ਜਦ ਕਿ ਗੁਆਂਢੀ ਰਾਜਾਂ ਨੂੰ ਸਨਅਤਾਂ ਦੇ ਕੇ ਇਹ ਸਾਬਤ ਕਰ ਦਿਤਾ ਹੈ ਕਿ ਕਾਂਗਰਸ ਪੰਜਾਬ ਵਿਰੋਧੀ ਹੈ। ਉਨਾਂ ਕਿਹਾ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 15 ਲੱਖ ਪਰਿਵਾਰਾਂ ਨੂੰ ਆਟਾ ਦਾਲ ਵਾਲੇ ਨੀਲੇ ਕਾਰਡ ਦਿੱਤੇ ਗਏ। ਜਿਨਾਂ ਚਾਰ ਰੁਪਏ ਕਿਲੌ ਕਣਕ ਅਤੇ 20 ਰੁਪਏ ਕਿਲੋ ਦਾਲ ਦਿੱਤੀ ਗਈ ਅਤੇ ਵੋਟਾਂ ਤੋਂ ਬਾਅਦ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਇਕ ਰੁਪਏ ਕਿਲੋ ਕਣਕ ਦਿੱਤੀ ਜਾਵੇਗੀ। ਨੀਲਾ ਕਾਰਡ ਧਾਰਕਾਂ ਦੇ ਬੀਮੇ ਕੀਤੇ ਗਏ ਹਨ ਜਿਨਾਂ ਦਾ ਇਕ ਸਾਲ ਵਿਚ ਤੀਹ ਹਜ਼ਾਰ ਰੁਪਏ ਤੱਕ ਇਲਾਜ਼ ਮੁਫੱਤ ਕੀਤਾ ਜਾਵੇਗਾ। ਕੈਂਸਰ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਬਾਦਲ ਸਰਕਾਰ ਵਲੋਂ ਡੇੜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਬਾਦਲ ਸਰਕਾਰ ਨੇ ਇਕ ਲੱਖ ਕਿਸਾਨਾ ਨੂੰ ਮੋਟਰਾਂ ਦੇ ਨਵੇਂ ਕੁਨੈਕਸ਼ਨ ਅਤੇ ਸਾਰੇ ਕਿਸਾਨਾਂ ਨੂੰ ਬਿਜ਼ਲੀ ਮੁਫਤ ਦਿੱਤੀ ਗਈ ਹੈ।ਉਨਾਂ ਕਿਹਾ ਧੱੜੇਬੰਦੀ ਅਤੇ ਹੋਰ ਛੋਟੇ ਪੱਧਰ ਦੀਆਂ ਨਰਾਜ਼ਗੀਆਂ ਤੋਂ ਉਪਰ ਉਠ ਕੇ ਹੁਣ ਤੱਕੜੀ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਪੰਜਾਬ ਵਿਚੋਂ ਤੇਰਾਂ ਤੇਰਾਂ ਦੀਆਂ ਸੀਟਾਂ ਜਿੱਤਾ ਕੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਾ ਦਿਓ, ਫਿਰ ਹੁਣ ਨਾਲੋਂ ਦਸ ਗੁਣਾ ਜਿਆਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਹੰਸ ਰਾਜ ਹੰਸ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ  ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕਰਾਏ ਵਿਕਾਸ ਅਤੇ ਨੰਨੀ ਛਾਂ ਮੁਹਿੰਮ ਦੀ ਤਾਰੀਫ਼ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply