ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਭਖਾਉਦਿਆਂ ਇਸਤਰੀ ਅਕਾਲੀ ਦਲ ਨਾਲ ਸਬੰਧਿਤ ਮਹਿਲਾ ਆਗੂਆਂ ਅਤੇ ਵਰਕਰਾਂ ਨੇ ਵੋਟਾ ਪੈਣ ਤੱਕ ਆਪਣੇ ਘਰਾਂ ਤੋਂ ਗਲੀ ਮੁਹੱਲੇ ਵਿੱਚ ਜਾ ਕੇ ਬੀਬਾ ਬਾਦਲ ਲਈ ਵੋਟਾਂ ਮੰਗ ਰਹੀਆਂ ਹਨ । ਕਾਫਲੇ ਵੱਲੋ ਬੜੀ ਮਿਹਨਤ ਨਾਲ ਹਰ ਸ਼ਹਿਰੀ ਵੋਟਰ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਕਾਫਲੇ ਦੀ ਅਗਵਾਈ ਸਤਵੰਤ ਕੌਰ ਜੌਹਲ ਸਕੱਤਰ ਜਨਰਲ ਇਸਤਰੀ ਅਕਾਲੀ ਦਲ ਅਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੀ ਧਰਮਪਤਨੀ ਸ੍ਰੀਮਤੀ ਉਰਮਿਲਾ ਸਿੰਗਲਾ ਅਤੇ ਹੋਰ ਮਹਿਲਾ ਆਗੂਆਂ ਵੱਲੋ ਕੀਤੀ ਜਾ ਰਹੀ ਹੈ। ਮਹਿਲਾਵਾਂ ਵੱਲੋ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਲੈਣ ਨਾਲ ਸਹਿਰ ਅੰਦਰ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਜ਼ਬਰਦਸਤ ਲਹਿਰ ਵੇਖਣ ਨੂੰ ਮਿਲ ਰਹੀ ਹੈ। ਬੀਬੀ ਉਰਮਿਲਾ ਸਿੰਗਲਾ ਦਾ ਸ਼ਹਿਰੀ ਔਰਤਾਂ ਅਤੇ ਨੌਜਵਾਨ ਲੜਕੀਆਂ ਵੱਲੋ ਉਨਾਂ ਦਾ ਘਰ-ਘਰ ਪੁੱਜਣ ਤੇ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀਬੀ ਜੌਹਲ ਨੇ ਕਿਹਾ ਕਿ ਸ਼ਹਿਰ ਦਾ ਹਰ ਵੋਟਰ ਪੰਜਾਬ ਸਰਕਾਰ ਵੱਲੋ ਕੀਤੇ ਗਏ ਵਿਕਾਸ ਕੰਮਾ ਤੋ ਪ੍ਰਭਵਿਤ ਹੋ ਕੇ ਬੀਬੀ ਬਾਦਲ ਦੇ ਹੱਕ ਵਿੱਚ ਆਪਣਾ ਇੱਕ-ਇੱਕ ਵੋਟ ਦੇਵੇਗਾ। ਬੀਬੀ ਬਾਦਲ ਪਹਿਲਾ ਵਾਂਗ ਹੀ ਸ਼ਾਨਦਾਰ ਜਿੱਤ ਦਰਜ ਕਰਨਗੇ ਅਤੇ ਕਾਂਗਰਸ ਤੇ ਉਸਦੇ ਜੋਟੀਦਾਰਾਂ ਨੂੰ ਕਰਾਰੀ ਹਾਰ ਹੋਵੇਗੀ। ਕਾਫਲੇ ਵਿੱਚ ਬੀਬੀ ਗੁਰਵਿੰਦਰ ਕੌਰ ਢਿੱਲੋ ਸਹਿਰੀ ਪ੍ਰਧਾਨ, ਬੀਬੀ ਤੇਜ਼ ਕੌਰ, ਬੀਬੀ ਜੋਗਿੰਦਰ ਕੌਰ ਮਂੈਬਰ ਸ਼੍ਰੋਮਣੀ ਕਮੇਟੀ , ਰਾਜ ਰਾਣੀ , ਪਰਮਜੀਤ ਕੌਰ ਘਮਾਨ, ਕੁਲਵਿੰਦਰ ਕੌਰ, ਮਹਿੰਦਰ ਕੌਰ ਸਾਬਕਾ ਐਮ ਸੀ ਆਦਿ ਵੱਡੀ ਗਿਣਤੀ ਵਿੱਚ ਮਹਿਲਾ ਵਰਕਰ ਸ਼ਾਮਿਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …