ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਥਾਨਕ ਰਾਮ ਨਵਮੀ ਕਮੇਟੀ (ਰਜਿ) ਮਜੀਠ ਮੰਡੀ ਵਲੋਂ ੮ ਅਪ੍ਰੈਲ ਮੰਗਲਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਕੱਢੀ ਜਾਵੇਗੀ।ਮਜੀਠ ਮੰਡੀ ਮੰਦਰ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਗਲੱਬਾਤ ਕਰਦਿਆਂ ਪ੍ਰਧਾਨ ਰਵਿੰਦਰ ਅਰੋੜਾ ਨੇ ਦੱਸਿਆ ਕਿ ਸ਼੍ਰੀ ਰਾਮ ਨਵਮੀ ਸ਼ੋਭਾ ਯਾਤਰਾ ਦੀ ਸ਼ੁਰੂਆਤ 1922 ਵਿਚ ਦਿਆਲ ਸ਼੍ਰੀ ਪਰਸਰਾਮ ਜੀ ਦੇ ਸਹਿਯੋਗ ਸਦਕਾ ਕੀਤੀ ਗਈ ਸੀ ਅਤੇ ਹਰ ਸਾਲ ਮਜੀਠ ਮੰਡੀ ਤੋਂ ਅਯੌਜਿਤ ਕੀਤੀ ਜਾਂਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਹਰ ਧਰਮ ਤੇ ਕੋਮ ਦੇ ਲੋਕ ਹਿੱਸਾ ਲੈਂਦੇ ਹਨ। ਉਹਨ੍ਹਾਂ ਕਿਹਾ ਕਿ ਇਸ ਵਾਰ ਸ਼ੋਭਾ ਯਾਤਰਾ ਵਿੱਚ ਮੁੱਖ ਮਹਿਮਾਨ ਹਲਕਾ ਇੰਚਾਰਜ ਤਰੁਣ ਚਘ, ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਹੋਣਗੇ।ਇਹ ਸ਼ੋਭਾ ਯਾਤਰਾ ਮਜੀਠ ਮੰਡੀ ਰਾਮਨਵਮੀ ਮੰਦਰ ਤੋਂ ਸ਼ੁਰੂ ਹੁੰਦੀ ਹੋਈ ਬਜਾਰ ਗੰਢਾਂਵਾਲਾ, ਕਿਲਾ ਭੰਗੀਆਂ, ਚੋਂਕ ਨਮਕ ਮੰਡੀ, ਚੋਂਕ ਚਿੰਤਪੁਰਨੀ, ਢਾਬ ਬਸਤੀਰਾਮ, ਕਣਕ ਮੰਡੀ, ਦਾਲ ਮੰਡੀ, ਨਿਉ ਮਿਸ਼ਰੀ ਬਜਾਰ, ਬਜਾਰ ਪਾਪੜਾ ਵਾਲਾ, ਕਾਠੀਆ ਵਾਲਾ ਬਜਾਰ ਅਤੇ ਹੋਰ ਬਜਾਰਾ ਵਿਚੋਂ ਲੰਘਦੀ ਹੋਈ ਮਜੀਠ ਮੰਡੀ ਸਮਾਪਤ ਕੀਤੀ ਜਾਵੇਗੀ।ਉਹਨ੍ਹਾਂ ਸਾਰੇ ਸ਼ਹਿਰ ਵਾਸੀਆ ਨੂੰ ਅਪਿਲ ਕੀਤੀ ਕਿ ਸ਼ੋਭਾ ਯਾਤਰਾ ਵਿਚ ਵੱਦ ਚੱੜ ਕੇ ਹਿੱਸਾ ਲੈਣ।ਇਸ ਮੌਕੇ ਸੁਨੀਲ ਅਰੋੜਾ, ਅਸ਼ੋਕ ਨੀਰ, ਰਮਨ ਜੱਗਾ, ਮਦਨ ਮੋਹਨ ਗੋਪਾਲ, ਵਿਸ਼ਾਲ, ਸੁਮੀਤ ਗੋਪਾਲ, ਰਕੇਸ਼ ਮਹਾਜਨ ਆਦਿ ਮੌਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …