Friday, July 4, 2025
Breaking News

ਖਾਲਸਾ ਬਲੱਡ ਡੋਨੇਟ ਯੂਨਿਟੀ ਨੇ ਅੱਖਾਂ ਦਾ ਫ੍ਰੀ ਮੈਡਿਕਲ ਕੈਪ ਲਗਾਇਆ

PPN050424
ਅੰਮ੍ਰਿਤਸਰ, 5 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ )- ਲੋਕ ਭਲਾਈ ਨੂੰ ਸਮਰਪਿਤ ਸੰਸਥਾ ਖਾਲਸਾ ਬਲੱਡ ਡੋਨੇਟ ਯੂਨਿਟੀ ਜੋ ਲੜੀਵਾਰ ਖੂਨਦਾਨ ਕੈਂਪ ਲਗਾ ਰਹੀ ਹੈ, ਵਲੋਂ ਚੋੜਾ ਬਜਾਰ ਗੋਬਿੰਦ ਨਗਰ ਵਿਖੇ ਲੋਕਾਂ ਦੀ ਸਹੂਲਤ ਲਈ ਅੱਖਾਂ ਦਾ ਫ੍ਰੀ ਮੈਡੀਕਲ ਕੈਪ ਲਗਾਇਆ ਗਿਆ। ਇਸ ਕੈਪ ਵਿੱਚ ਜਿਥੇ 700 ਮਰੀਜਾਂ ਨੇ ਅੱਖਾਂ ਦਾ ਚੈਕੱਅਪ ਕਰਵਾਇਆ ਉਥੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆ ਵੀ ਦਿੱਤੀਆਂ ਗਈਆਂ ।ਕੈਪ ਦਾ ਇਲਾਕਾ ਵਾਸੀਆਂ ਤੋਂ ਇਲਾਵਾ ਹੋਰਨਾਂ ਥਾਵਾਂ ਤੋਂ ਆਏ ਮਰੀਜਾਂ ਨੇ ਲਾਭ ਉਠਾਇਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਵਾਰਡ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਕੇ ਕੈਂਪ ਦਾ ਸ਼ੁੱਭ ਅਰੰਭ ਕੀਤਾ ਅਤੇ ਬਲੱਡ ਡੋਨੇਟ ਯੁਨਿਟੀ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸੰਸਥਾ ਵਲੋਂ ਕੌਸਲਰ ਸੁਲਤਾਨਵਿੰਡ, ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਰਮੇਸ਼ ਚੋਪੜਾ ਅਦਲੱਖਾ ਹਸਪਤਾਲ ਦਾ ਕੈਂਪ ਵਿੱਚ ਪਹੁੰਚਣ ਤੇ ਸੂਆਗਤ ਕੀਤਾ ਅਤੇ ਉਹਨਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਪ੍ਰਧਾਨ ਜਗਪ੍ਰੀਤ ਸਿੰਘ ਧਾਮੀ ਨੇ ਦੱਸਿਆ ਕਿ ਇਹ ਕੈਂਪ ਸਿਵਲ ਹਸਪਤਾਲ ਦੇ ਇੰਚਾਰਜ ਡਾ. ਚੰਦਰ ਮੋਹਨ, ਡਾ. ਆਗਿਆਪਾਲ ਸਿੰਘ ਰੰਧਾਵਾ, ਡਾ. ਰਕੇਸ਼ ਸ਼ਰਮਾ, ਡਾ. ਸੰਤੋਖ ਸਿੰਘ, ਡਾ. ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਲਗਾਇਆ ਗਿਆ। ਸੰਸਥਾ ਦੇ ਚੈਅਰਮੈਨ ਅਮਨਬੀਰ ਸਿੰਘ ਪਾਰਸ ਨੇ ਕੈਪ ਵਿੱਚ ਆਏ ਹੋਏ ਸਮੂਹ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਤਹਿ ਦਿਲਂੋ ਧੰਨਵਾਦ ਕੀਤਾ । ਇਸ ਮੌਕੇ ਹਾਜਰ ਮੈਬਰਾਂ ਵਿੱਚ ਹਰਜਿੰਦਰ ਸਿੰਘ ਰਾਜਾ ਉਪ ਚੈਅਰਮੈਨ, ਹਰਜੀਤ ਸਿੰਘ ਹੈਰੀ ਜਰਨਲ ਸਕੱਤਰ, ਰਵਿੰਦਰ ਸਿੰਘ ਹੈਪੀ ਸਕੱਤਰ, ਮਨਦੀਪ ਸਿੰਘ ਮੰਨੂ ਸੁਖਦੇਵ ਸਿੰਘ, ਅਮਨਦੀਪ ਸਿੰਘ ਤੇ ਗਗਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨਾਂ, ਮਨਪ੍ਰੀਤ ਸਿੰਘ ਮੱਲੀ ਪ੍ਰੈਸ ਸੱਕਤਰ, ਵਿਜੇ ਕੁਮਾਰ ਹੈਪੀ ਮੀਤ ਪ੍ਰਧਾਨ, ਗੁਰਮੀਤ ਸਿੰਘ  ਬਮਰਾਹ ਮੀਤ ਪ੍ਰਧਾਨ ਆਦਿ ਸ਼ਾਮਲ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply