ਜੰਡਿਆਲਾ ਗੁਰੂ, 8 ਅਪ੍ਰੈਲ (ਹਰਿੰਦਰਪਾਲ ਸਿੰਘ) – ਯੂ.ਐਸ ਏ ਦੇ ਨੋਰਥਫੀਲਡ ਮਾਊਂਟ ਹੈਮਰਨ ਸਕੂਲ ਤੋਂ ਆਪਣੀ ਵਿਦਿਅਕ ਯਾਤਰਾ ਲਈ ਆਏ ਦੱਸਵੀਂ ਕਲਾਸ ਦੇ 15 ਵਿਦਿਆਰਥੀਆ ਨੇ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦਾ ਦੋਰਾ ਕੀਤਾ। ਇਸ ਯਾਤਰਾ ਦਾ ਮੁੱਖ ਮਕਸਦ ਭਾਰਤ ਦੀ ਧਾਰਮਿਕ ਵਿਵਸਥਾ ਅਤੇ ਮੁੱਖ ਤੋਰ ਤੇ ਸਿੱਖ ਧਰਮ ਦਾ ਅਧਿਐਨ ਕਰਨਾ ਸੀ। ਅਕੈਡਮੀ ਦੇ ਸਮੂਹ ਸਟਾਫ ਵਲੋਂ ਆਏ ਹੋਏ ਪ੍ਰਤੀਨਿਧੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਉਥੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਗਾਇਣ ਉਪਰੰਤ ਗੱਤਕਾ, ਭੰਗੜਾ ਅਤੇ ਗਿੱਧਾ ਪੇਸ਼ ਕਰਕੇ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ। ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੇ ਕਲਚਰਲ ਕਮਿਊਨੀਕੇਸ਼ਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਭਾਈਚਾਰੇ ਦੀ ਭਾਵਨਾ ਵਿਚ ਵਾਧਾ ਹੋਵੇਗਾ। ਪ੍ਰਤੀਨਿਧੀਆਂ ਵਲੋਂ ਪੰਜਾਬੀ ਸੱਭਿਅਤਾ ਅਤੇ ਸਿੱਖ ਧਰਮ ਦਾ ਬੜੀ ਬਰੀਕੀ ਨਾਲ ਅਧਿਐਨ ਕੀਤਾ ਗਿਆ। ਇਸ ਦੇ ਨਾਲ ਹੀ ਆਏ ਹੋਏ ਮਹਿਮਾਨਾਂ ਨੂੰ ਉਚੇਚੇ ਤੋਰ ਤੇ ਤਿਆਰ ਪੰਜਾਬੀ ਭੋਜਨ ਨਾਲ ਨਿਵਾਜਿਆ ਗਿਆ। ਸਟਾਫ਼ ਅਤੇ ਆਏ ਹੋਏ ਪ੍ਰਤੀਨਿਧੀਆਂ ਨੇ ਆਪਸ ਵਿਚ ਵਿਚਾਰ ਵਟਾਂਦਰਾ ਕੀਤਾ ਅਤੇ ਵਿਦੇਸ਼ੀ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਭੰਗੜੇ ਅਤੇ ਗਿੱਧੇ ‘ਚ ਦਿਲਚਸਪੀ ਦਿਖਾਉਂਦੇ ਹੋਏ ਸਿੱਖਣ ਦੀ ਇੱਛਾ ਜਾਹਿਰ ਕੀਤੀ।ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਚੇਅਰਪ੍ਰਸਨ ਸ਼੍ਰੀਮਤੀ ਰਵਿੰਦਰ ਕੋਰ, ਸ਼੍ਰੀਮਤੀ ਰਜਿੰਦਰ ਕੋਰ ਡਾਇਰੈਕਟਰ aਪ੍ਰੇਸ਼ਨ, ਸ਼੍ਰੀਮਤੀ ਵੀਨੇ ਖੰਨਾ ਡਾਇਰੈਕਟਰ ਅਕੈਡਮਿਕ ਸ਼੍ਰੀਮਤੀ ਰਮਨਪ੍ਰੀਤ ਕੋਰ ਪ੍ਰਿੰਸੀਪਲ, ਸ਼੍ਰੀਮਤੀ ਪਰਮਜੀਤ ਕੋਰ ਸੰਧੂ ਵਾਇਸ ਪ੍ਰਿੰਸੀਪਲ ਮੋਜੂਦ ਸਨ। ਵਿਦੇਸ਼ੀ ਵਿਦਿਆਰਥੀਆਂ ਦੀ ਅਗਵਾਈ ਲਾਅਰੀ ਬਾਇਉਰਨ, ਨਾਟੇ ਹੈਮਫਿੱਲ, ਗਿਆਨ ਅਤੇ ਲਾਰਾ ਕਰ ਰਹੇ ਸਨ। ਸਾਰਾ ਗਰੁੱਪ ਦਿੱਲੀ ਤੋਂ ਸਿੱਧਾ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਬੱਸ ਯਾਤਰਾ ਰਾਹੀ ਕਰਣ ਕੋਹਲੀ ਦਿੱਲੀ ਦੀ ਦੇਖ ਰੇਖ ਹੇਠ ਪਹੁੰਚਿਆ ਸੀ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਦੇਸ਼ੀ ਵਿਦਿਆਰਥੀਆ ਨੇ ਦੱਸਿਆ ਕਿ ਅਸੀ ਸਿੱਖਾਂ ਦੇ ਇਕੋ ਗੁਰੂ ‘ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਬਾਰੇ ਹੀ ਜਾਣਦੇ ਹਾਂ। ਪੰਜਾਬੀ ਸਭਿਆਚਾਰ ਅਤੇ ਮਹਿਮਾਨ ਨਿਵਾਜ਼ੀ ਨੇ ਸਾਡਾ ਮਨ ਮੋਹ ਲਿਆ ਹੈ। ਉਹਨਾਂ ਕਿਹਾ ਕਿ ਹੁਣ ਅਸੀ ਸ੍ਰੀ ਹਰਮਿੰਦਰ ਸਾਹਿਬ ਅਤੇ ਵਾਹਗਾ ਬਾਰਡਰ ਤੇ ਜਾ ਰਹੇ ਹਾਂ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …